ਰਣਜੀਤ ਸਾਗਰ ਡੈਮ ਤੋਂ ਛੱਡੇ ਪਾਣੀ ਨੇ ਮਚਾਈ ਭਾਰੀ ਤਬਾਹੀ

0
10

ਰਣਜੀਤ ਸਾਗਰ ਡੈਮ ਤੋਂ ਛੱਡੇ ਪਾਣੀ ਨੇ ਮਚਾਈ ਭਾਰੀ ਤਬਾਹੀ
ਪਠਾਨਕੋਟ, ਰਣਜੀਤ ਸਾਗਰ ਡੈਮ ਤੋਂ ਭਾਰੀ ਮਾਤਰਾ ਵਿੱਚ ਛੱਡੇ ਜਾ ਰਹੇ ਪਾਣੀ ਨਾਲ ਲੰਘੀ ਰਾਤ ਮਾਧੋਪੁਰ ਹੈਡਵਰਕਸ ਦੀ ਇਮਾਰਤ ਵਿੱਚ ਵੀ ਪਾਣੀ ਦਾਖਲ ਹੋ ਗਿਆ ਅਤੇ ਉਥੋਂ ਨਿਕਲਦੀ ਯੂਬੀਡੀਸੀ ਹਾਈਡਲ ਨਹਿਰ ਓਵਰਫਲੋਅ ਹੋ ਕੇ ਸੁਜਾਨਪੁਰ ਕੋਲ ਅੱਤੇਪੁਰ, ਬੇਹੜੀਆਂ ਬਜ਼ੁਰਗ ਅਤੇ ਸੁਜਾਨਪੁਰ ਦੇ ਪੁਲ ਨੰਬਰ-4 ਕੋਲ ਪਾਣੀ ਹੀ ਪਾਣੀ ਫੈਲ ਗਿਆ। ਦੋਹੇਂ ਪਿੰਡ ਅਤੇ ਸੁਜਾਨਪੁਰ ਦੀ ਜੰਮੂ-ਜਲੰਧਰ ਨੈਸ਼ਨਲ ਹਾਈਵੇਅ ਵੀ ਪਾਣੀ ਵਿੱਚ ਡੁੱਬ ਗਈ। ਜਿਸ ਨਾਲਟਰੈਫਿਕ ਪ੍ਰਭਾਵਿਤ ਹੋ ਗਿਆ। ਪਿੰਡਾਂ ਵਿੱਚ ਪਾਣੀ ਦਾਖਲ ਹੋ ਜਾਣ ਨਾਲ ਲੋਕਾਂ ਨੇ ਰਾਤ ਛੱਤਾਂ ਉਪਰ ਗੁਜ਼ਾਰੀ। ਅੱਜ ਸਵੇਰੇ ਐਨਡੀਆਰਐਫ ਦੀਆਂ ਟੀਮਾਂ ਨੇ 150 ਤੋਂ ਵੱਧ ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਸੀ, ਜਿਸ ਨੂੰ ਸਟਰੈਚਰ ਤੇ ਪਾ ਕੇ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਪਹੁੰਚਾਇਆ। ਇਸੇ ਤਰ੍ਹਾਂ 3 ਬੱਚੇ ਵੀ ਜੋ ਅੰਨ੍ਹੇਪਣ ਦਾ ਸ਼ਿਕਾਰ ਸਨ, ਨੂੰ ਵੀ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪਿੰਡ ਅੱਤੇਪੁਰ ਦਾ ਇੱਕ ਲੜਕਾ ਜਗਤਾਰ ਸਿੰਘ ਵੀ ਪਾਣੀ ਵਿੱਚ ਰੁੜ੍ਹ ਗਿਆ।
ਇਸ ਦੇ ਇਲਾਵਾ ਨਹਿਰ ਵਿੱਚ ਵੀ 40 ਫੁੱਟ ਦਾ ਪਾੜ ਪੈ ਗਿਆ ਅਤੇ ਪਾਣੀ ਗੁਲਪੁਰ ਸਿੰਬਲੀ ਤੇ ਸੁਕਾਲਗੜ੍ਹ ਪਿੰਡਾਂ ਵਿੱਚ ਵੀ ਦਾਖਲ ਹੋ ਗਿਆ। ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਕੇ ਬੱਸਾਂ ਰਾਹੀਂ ਬਾਰਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਬਣਾਏ ਗਏ ਰਾਹਤ ਕੈਂਪ ਵਿੱਚ ਪਹੁੰਚਾਇਆ।
ਇਥੇ ਹੀ ਬੱਸ ਨਹੀਂ ਮਾਧੋਪੁਰ ਵਿਖੇ ਰਣਜੀਤ ਸਾਗਰ ਡੈਮ ਤੋਂ ਆ ਰਹੇ ਪਾਣੀ ਨੇ ਜੰਮੂ-ਕਸ਼ਮੀਰ ਵਾਲੇ ਪਾਸੇ ਕਸ਼ਮੀਰ ਕਨਾਲ ਵਿੱਚ ਪਾਣੀ ਓਵਰਫਲੋਅ ਹੋ ਜਾਣ ਨਾਲ ਉਥੇ ਪੰਜਾਬ-ਜੰਮੂ, ਕਸ਼ਮੀਰ ਨੂੰ ਲਿੰਕ ਕਰਨ ਵਾਲੇ ਸੜਕੀ ਪੁਲ ਨੂੰ ਖੋਰਾ ਲਗਾ ਦਿੱਤਾ ਤੇ ਰਾਤ 1 ਵਜੇ ਦੇ ਕਰੀਬ ਪੁਲ ਦਾ ਇੱਕ ਹਿੱਸਾ ਬੈਠ ਗਿਆ, ਜਿਸ ਕਾਰਨ ਇਸ ਤੋਂਟਰੈਫਿਕ ਤੁਰੰਤ ਬੰਦ ਕਰ ਦਿੱਤਾ ਗਿਆ। ਪਾਣੀ ਦੀ ਇਸ ਤਬਾਹੀ ਨਾਲ ਉਥੇ ਜੰਮੂ-ਕਸ਼ਮੀਰ ਵਾਲੇ ਪਾਸੇ ਪੁਲ ਕੋਲ ਸੀਆਰਪੀਐਫ ਦੇ 22 ਜਵਾਨ ਤੇ 3 ਹੋਰ ਵਿਅਕਤੀ ਰਿਹਾਇਸ਼ੀ ਕੈਂਪ ਵਿੱਚ ਫਸ ਗਏ ਤੇ ਉਨ੍ਹਾਂ ਰਾਤ ਛੱਤਾਂ ਤੇ ਕੱਟੀ। ਅੱਜ ਤੜ੍ਹਕੇ 5 ਵਜੇ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਦ ਕਿ ਕੈਂਪ ਦੀ ਬਿਲਡਿੰਗ ਵੀ ਪਾਣੀ ਨਾਲ ਕਾਫੀ ਢਹਿ ਗਈ ਹੈ

LEAVE A REPLY

Please enter your comment!
Please enter your name here