ਰੂਸ ਵੱਲੋਂ ਵੱਡਾ ਹਮਲਾ ਦੌਰਾਨ 12 ਲੋਕਾਂ ਦੀ ਮੌਤ, 48 ਜ਼ਖਮੀ

0
58

ਰੂਸ ਵੱਲੋਂ ਵੱਡਾ ਹਮਲਾ ਦੌਰਾਨ 12 ਲੋਕਾਂ ਦੀ ਮੌਤ, 48 ਜ਼ਖਮੀ
ਕੀਵ’: ਰੂਸ ਨੇ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 12 ਜਣੇ ਮਾਰੇ ਗਏ ਅਤੇ 48 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਯੂਕਰੇਨ ਵਿਚਾਲੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ’ਤੇ ਚਰਚਾ ਕਰਨ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਬੈਠਕ ਤੋਂ ਬਾਅਦ ਅੱਜ ਹੋਇਆ ਹਮਲਾ ਕੀਵ ’ਤੇ ਰੂਸ ਡਰੋਨ ਅਤੇ ਮਿਜ਼ਾਈਲ ਨਾਲ ਕੀਤਾ ਪਹਿਲਾ ਵੱਡਾ ਹਮਲਾ ਹੈ। ਹਾਲਾਂਕਿ, ਉਸ ਬੈਠਕ ਤੋਂ ਤੁਰੰਤ ਬਾਅਦ ਜੰਗ ਖਤਮ ਕਰਨ ਲਈ ਕੂਟਨੀਤਕ ਯਤਨ ਤੇਜ਼ ਹੋ ਗਏ, ਪਰ ਅਗਲੇ ਕਦਮਾਂ ਬਾਰੇ ਬਹੁਤ ਘੱਟ ਜਾਣਕਾਰੀ ਸਾਹਮਣੇ ਆਈ ਹੈ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਦੇਸ਼ ’ਚ ਵੱਖ ਵੱਖ ਥਾਵਾਂ ’ਤੇ ਹਮਲਾ ਕੀਤਾ। ਹਵਾਈ ਸੈਨਾ ਨੇ ਦਾਅਵਾ ਕੀਤਾ ਯੁੂਕੇਰਨੀ ਬਲਾਂ ਨੇ ਰੁੂਸ ਦੇ 563 ਡਰੋਨ ਤੇ 26 ਮਿਜ਼ਾਈਲਾਂ ਨੂੰ ਫੁੰਡਿਆ ਹੈ।
ਕੀਵ ਦੇ ਸੱਤ ਜ਼ਿਲ੍ਹਿਆਂ ’ਚ ਘੱਟੋ-ਘੱਟ 20 ਥਾਵਾਂ ’ਤੇ ਇਸ ਦਾ ਅਸਰ ਪਿਆ ਹੈ। ਇਸ ਨਾਲ ਸਿਟੀ ਸੈਂਟਰ ’ਚ ਇੱਕ ਸ਼ਾਪਿੰਗ ਮਾਲ ਸਣੇ ਲਗਪਗ 100 ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਹਜ਼ਾਰਾਂ ਹੀ ਖਿੜਕੀਆਂ ਟੁੱਟ ਗਈਆਂ।

LEAVE A REPLY

Please enter your comment!
Please enter your name here