ਟਰੰਪ ਪ੍ਰਸ਼ਾਸਨ ਵੱਲੋਂ ਵੀਜ਼ਾ ਮਿਆਦ ਸੀਮਤ

0
100

ਟਰੰਪ ਪ੍ਰਸ਼ਾਸਨ ਵੱਲੋਂ ਵੀਜ਼ਾ ਮਿਆਦ ਸੀਮਤ
ਨਿਊਯਾਰਕ/ਵਾਸ਼ਿੰਗਟਨ, ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਮੀਡੀਆ ਕਰਮੀਆਂ ਲਈ ਵੀਜ਼ੇ ਦੀ ਮਿਆਦ ਸੀਮਤ ਕਰਨ ਦੀ ਤਜਵੀਜ਼ ਰੱਖੀ ਹੈ। ਉਨ੍ਹਾਂ ਪ੍ਰੈੱਸ ਬਿਆਨ ’ਚ ਕਿਹਾ ਕਿ ਜੇਕਰ ਤਜਵੀਜ਼ਤ ਨੇਮ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਤਾਂ ਵਿਦੇਸ਼ੀ ਵਿਦਿਆਰਥੀਆਂ ਸਣੇ ਕੁਝ ਵੀਜ਼ਾਧਾਰਕਾਂ ਲਈ ਅਮਰੀਕਾ ’ਚ ਰਹਿਣ ਲਈ ਮਿਆਦ (ਸਮਾਂ ਹੱਦ) ਸੀਮਤ ਹੋ ਜਾਵੇਗੀ।
ਸਾਲ 1978 ਤੋਂ ਵਿਦੇਸ਼ੀ ਵਿਦਿਆਰਥੀਆਂ (6 visa holders) ਨੂੰ ‘ਐੱਫ’ ਵੀਜ਼ਾ ਤਹਿਤ ਅਣਮਿਥੇ ਸਮੇਂ ਲਈ ਅਮਰੀਕਾ ’ਚ ਐਂਟਰੀ ਦਿੱਤੀ ਜਾਂਦੀ ਰਹੀ ਹੈ।
ਡੀਐੱਚਐੱਸ ਨੇ ਕਿਹਾ ਕਿ ਹੋਰ ਵੀਜ਼ਿਆਂ ਦੇ ਉਲਟ ‘ਐੱਫ’ ਵੀਜ਼ਾ ਹੋਲਡਰਾਂ ਨੂੰ ਬਿਨਾਂ ਕਿਸੇ ਵਾਧੂ ਜਾਂਚ-ਪੜਤਾਲ ਦੇ ਅਣਮਿਥੇ ਸਮੇਂ ਲਈ ਅਮਰੀਕਾ ’ਚ ਰਹਿਣ ਦੀ ਆਗਿਆ ਹੁੰਦੀ ਹੈ। 48S ਤਰਜਮਾਨ ਨੇ ਆਖਿਆ, ‘‘ਲੰਮੇ ਸਮੇਂ ਤੋਂ ਪਿਛਲੇ ਪ੍ਰਸ਼ਾਸਨਾਂ past administrations ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਹੋਲਡਰਾਂ ਨੂੰ ਅਮਰੀਕਾ ’ਚ ਲਗਪਗ ਅਣਮਿਥੇ ਸਮੇਂ ਲਈ ਰਹਿਣ ਦੀ ਆਗਿਆ ਦਿੱਤੀ ਹੈ, ਜਿਸ ਨਾਲ ਸੁਰੱਖਿਆ ਜ਼ੋਖਮ ਪੈਦਾ ਹੋਇਆ ਹੈ। ਟੈਕਸ ਅਦਾ ਕਰਨ ਵਾਲਿਆਂ ਨੂੰ ਭਾਰੀ ਹਾਨੀ ਹੋਈ ਹੈ ਅਤੇ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਹੋਇਆ ਹੈ।
ਤਰਜਮਾਨ ਮੁਤਾਬਕ, ‘‘ਇਹ ਨਵਾਂ ਤਜ਼ਵੀਜ਼ਤ ਨੇਮ ਕੁਝ ਵੀਜ਼ਾ ਧਾਰਕਾਂ ਨੂੰ ਅਮਰੀਕਾ ’ਚ ਰਹਿਣ ਦੀ ਮਿਆਦ ਸੀਮਤ ਕਰਕੇ ਇਸ ਦੁਰਵਰਤੋਂ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ।’’
ਵਿਦੇਸ਼ੀ ਮੀਡੀਆ ਕਰਮੀ ਪੰਜ ਸਾਲ ਲਈ ਜਾਰੀ ਕੀਤੇ ‘ਆਈ’ ਵੀਜ਼ਾ ਤਹਿਤ ਅਮਰੀਕਾ ’ਚ ਕੰਮ ਕਰ ਸਕਦੇ ਹਨ, ਜਿਸ ਨੂੰ ਕਈ ਵਾਰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਨਵੇਂ ਨਿਯਮ ਤਹਿਤ ਮੁੱਢਲੀ ਮਿਆਦ 240 ਦਿਨਾਂ ਤੱਕ ਤੈਅ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਹ ਕਦਮ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਸਾਹਮਣੇ ਆਇਆ ਹੈ।

LEAVE A REPLY

Please enter your comment!
Please enter your name here