ਚੀਨ ਵਿਜੈ ਦਿਵਸ ਪਰੇਡ ’ਚ ਪੂਤਿਨ ਤੇ ਕਿਮ ਸਣੇ 26 ਆਗੂ ਸ਼ਾਮਲ ਹੋਣਗੇ

0
3

ਚੀਨ ਵਿਜੈ ਦਿਵਸ ਪਰੇਡ ’ਚ ਪੂਤਿਨ ਤੇ ਕਿਮ ਸਣੇ 26 ਆਗੂ ਸ਼ਾਮਲ ਹੋਣਗੇ
ਪੇਈਚਿੰਗ : ਚੀਨ ਦੀ 3 ਸਤੰਬਰ ਨੂੰ ਹੋਣ ਵਾਲੀ ਵਿਜੈ ਦਿਵਸ ਪਰੇਡ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਸਮੇਤ 26 ਵਿਦੇਸ਼ੀ ਆਗੂ ਹਾਜ਼ਰ ਰਹਿਣਗੇ।
ਚੀਨ ਇਸ ਪਰੇਡ ਨੂੰ ਦੂਜੀ ਵਿਸ਼ਵ ਜੰਗ ’ਚ ਜਪਾਨੀ ਹਮਲੇ ਖ਼?ਲਾਫ਼ ਟਾਕਰੇ ਦੀ ਜੰਗ ਦੱਸਦਾ ਹੈ। ਇਹ ਪਰੇਡ 31 ਅਗਸਤ ਅਤੇ ਪਹਿਲੀ ਸਤੰਬਰ ਨੂੰ ਤਿਆਨਜਿਨ ਸ਼ਹਿਰ ’ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਮਗਰੋਂ 3 ਸਤੰਬਰ ਨੂੰ ਪੇਈਚਿੰਗ ’ਚ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐੱਸਸੀਓ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਪਰੇਡ ’ਚ ਵਿਦੇਸ਼ੀ ਆਗੂਆਂ ਦੀ ਮੌਜੂਦਗੀ ਨੂੰ ਲੈ ਕੇ ਜਪਾਨ ਅਤੇ ਚੀਨ ਵਿਚਾਲੇ ਕੂਟਨੀਤਕ ਤਣਾਅ ਪੈਦਾ ਹੋ ਗਿਆ ਹੈ ਕਿਉਂਕਿ ਟੋਕੀਓ ਨੇ ਆਲਮੀ ਆਗੂਆਂ ਨੂੰ ਇਸ ਪ੍ਰੋਗਰਾਮ ’ਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ

LEAVE A REPLY

Please enter your comment!
Please enter your name here