ਸੜਕ ’ਤੇ ਸੁੱਟੇ ਮਰੇ ਹੋਏ ਮੁਰਗੇ, ਹੋਵੇਗੀ ਕਾਰਵਾਈ: ਡਿਪਟੀ ਡਾਇਰੈਕਟਰ

0
6

ਸੜਕ ’ਤੇ ਸੁੱਟੇ ਮਰੇ ਹੋਏ ਮੁਰਗੇ, ਹੋਵੇਗੀ ਕਾਰਵਾਈ: ਡਿਪਟੀ ਡਾਇਰੈਕਟਰ
ਗੁਰਦਾਸਪੁਰ, ਗਾਲ੍ਹੜੀ ਰੋਡ ’ਤੇ ਸਥਿਤ ਪਿੰਡ ਸੱਦਾ ਦੀ ਸੜਕ ਉੱਤੇ ਕੋਈ ਅਣਪਛਾਤਾ ਵਿਅਕਤੀ ਹਜ਼ਾਰਾਂ ਮਰੇ ਹੋਏ ਮੁਰਗ਼ੇ ਸੁੱਟ ਗਿਆ, ਜਿਸ ਨਾਲ ਦੂਰ ਦੂਰ ਤੱਕ ਬਦਬੂ ਫੈਲ ਗਈ, ਜਿਸ ਕਾਰਨ ਬਿਮਾਰੀਆਂ ਦਾ ਖਦਸ਼ਾ ਵੀ ਬਣ ਗਿਆ ਹੈ।
ਇਹ ਮੁਰਗ਼ੇ ਕਿਸੇ ਪੋਲਟਰੀ ਫਾਰਮ ਵਿੱਚ ਹੜ੍ਹਾਂ ਦੀ ਮਾਰ ਜਾਂ ਫਿਰ ਕਿਸੇ ਬਿਮਾਰੀ ਕਾਰਨ ਮਰ ਗਏ ਹਨ ਜੋ ਵਿਕਰੀ ਲਾਇਕ ਨਹੀਂ ਰਹੇ ਅਤੇ ਨੁਕਸਾਨ ਤੋਂ ਦੁਖੀ ਹੋਏ ਪੋਲਟਰੀ ਫਾਰਮ ਮਾਲਕ ਨੇ ਇਨ੍ਹਾਂ ਨੂੰ ਸੜਕ ’ਤੇ ਹੀ ਸੁੱਟ ਦਿੱਤਾ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਹੈ। ਫ਼ਿਲਹਾਲ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਕਿਸ ਪੋਲਟਰੀ ਫਾਰਮ ਮਾਲਕ ਨੇ ਇਹ ਹਰਕਤ ਕੀਤੀ ਗਈ ਹੈ ਅਤੇ ਜਾਂਚ ਕਰ ਕੇ ਉਸ ਖ਼?ਲਾਫ਼ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਫ਼?ਲਹਾਲ ਮੁਰਗਿਆਂ ਨੂੰ ਸੜਕ ਤੋਂ ਜੇਸੀਬੀ ਅਤੇ ਗੱਡੀ ਭੇਜ ਕੇ ਚੁੱਕਿਆ ਜਾ ਰਿਹਾ ਹੈ ਤਾਂ ਜੋ ਆਲੇ-ਦੁਆਲੇ ਰਹਿਣ ਵਾਲਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

LEAVE A REPLY

Please enter your comment!
Please enter your name here