ਮੋਦੀ ਨੇ ਪੁਤਿਨ ਨਾਲ ਕੀਤੀ ਮੁਲਾਕਾਤ

0
7

ਮੋਦੀ ਨੇ ਪੁਤਿਨ ਨਾਲ ਕੀਤੀ ਮੁਲਾਕਾਤ
ਤਿਆਨਜਿਨ (ਚੀਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਯੂਕਰੇਨ ਸੰਘਰਸ਼ ਨੂੰ ਜਿੰਨੀ ਜਲਦੀ ਹੋ ਸਕੇ ਖ਼ਤਮ ਕਰਨਾ ਮਨੁੱਖਤਾ ਦਾ ਸੱਦਾ ਹੈ।
ਮੋਦੀ ਅਤੇ ਪੁਤਿਨ ਨੇ ਚੀਨ ਦੇ ਬੰਦਰਗਾਹ ਸ਼ਹਿਰ ਵਿੱਚ ਸ਼ੰਘਾਈ ਸਹਿਯੋਗ ਸੰਗਠਨ (S3O) ਦੇ ਸਾਲਾਨਾ ਸੰਮੇਲਨ ਦੇ ਨਾਲ-ਨਾਲ ਗੱਲਬਾਤ ਕੀਤੀ। ਟੀਵੀ ’ਤੇ ਪ੍ਰਸਾਰਿਤ ਸ਼ੁਰੂਆਤੀ ਟਿੱਪਣੀਆਂ ਵਿੱਚ ਮੋਦੀ ਨੇ ਕਿਹਾ, ‘‘ਅਸੀਂ ਯੂਕਰੇਨ ਵਿੱਚ ਸ਼ਾਂਤੀ ਲਿਆਉਣ ਲਈ ਸਾਰੇ ਹਾਲੀਆ ਯਤਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਰੀਆਂ ਸਬੰਧਤ ਧਿਰਾਂ ’ਰਚਨਾਤਮਕ’ ਢੰਗ ਨਾਲ ਅੱਗੇ ਵਧਣਗੀਆਂ।’’
ਉਨ੍ਹਾਂ ਕਿਹਾ ਕਿ ਮਨੁੱਖਤਾ ਦਾ ਸੱਦਾ ਹੈ ਕਿ ਇਸ ਸੰਘਰਸ਼ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਲਿਆਉਣ ਦੇ ਤਰੀਕੇ ਲੱਭੇ ਜਾਣ।
ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਰੂਸੀ ਆਗੂ ਦੀ ਉਡੀਕ ਕਰ ਰਿਹਾ ਹੈ। ਪੁਤਿਨ ਦਸੰਬਰ ਵਿੱਚ ਮੋਦੀ ਨਾਲ ਸਿਖਰ ਸੰਮੇਲਨ ਦੀ ਗੱਲਬਾਤ ਲਈ ਭਾਰਤ ਦਾ ਦੌਰਾ ਕਰਨ ਵਾਲੇ ਹਨ। ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਮੁਸ਼ਕਲ ਸਮਿਆਂ ਵਿੱਚ ਵੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਨੇੜਲੇ ਸਬੰਧ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹਨ।
ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਵਿੱਚ ਜਾਣ ਮੌਕੇ ਮੌਦੀ ਅਤੇ ਪੁਤਿਨ ਇੱਕੋ limousine ਵਿੱਚ ਬੈਠ ਕੇ ਰਵਾਨਾ ਹੋਏ।

LEAVE A REPLY

Please enter your comment!
Please enter your name here