ਕਿਮ ਜੌਂਗ ਵੱਲੋਂ ਨਵੀਂ ਮਿਜ਼ਾਈਲ ਫੈਕਟਰੀ ਦਾ ਦੌਰਾ
ਸਿਓਲ : ਉੱਤਰ ਕੋਰੀਆ ਨੇ ਕਿਹਾ ਕਿ ਉਸ ਦੇ ਆਗੂ ਕਿਮ ਜੌਂਗ ਉਨ ਵੱਲੋਂ ਹਫ਼ਤੇ ਦੇ ਅਖ਼ੀਰ ਵਿੱਚ ਇਕ ਨਵੀਂ ਹਥਿਆਰ ਫੈਕਟਰੀ ਦਾ ਨਿਰੀਖਣ ਕੀਤਾ ਗਿਆ ਜੋ ਕਿ ਮਿਜ਼ਾਈਲਾਂ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ ਦੀ ਯੋਜਨਾ ਨੂੰ ਤੇਜ਼ ਕਰਨ ਲਈ ਅਹਿਮ ਹੈ। ਉਨ੍ਹਾਂ ਇਹ ਦੌਰਾ ਚੀਨ ਵਿੱਚ ਇਕ ਵੱਡੀ ਫੌਜੀ ਪਰੇਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੀਤਾ ਹੈ।
ਉੱਤਰ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ ਸੀ ਐੱਨ ਏ) ਨੇ ਇਹ ਨਹੀਂ ਦੱਸਿਆ ਕਿ ਕਿਮ ਨੇ ਜਿਸ ਫੈਕਰਟੀ ਦਾ ਨਿਰੀਖਣ ਕੀਤਾ ਉਹ ਕਿੱਥੇ ਸਥਿਤ ਹੈ ਪਰ ਅਜਿਹਾ ਅਨੁਮਾਨ ਹੈ ਕਿ ਇਹ ਜਗਾਂਗ ਪ੍ਰਾਂਤ ਵਿੱਚ ਹੋ ਸਕਦੀ ਹੈ ਜੋ ਕਿ ਚੀਨ ਨਾਲ ਲੱਗਦਾ ਦੇਸ਼ ਦਾ ਪ੍ਰਮੁੱਖ ਹਥਿਆਰ ਉਦਯੋਗ ਕੇਂਦਰ ਹੈ। ਚੀਨ ਅਤੇ ਉੱਤਰ ਕੋਰੀਆ ਦੋਵਾਂ ਨੇ ਪਿਛਲੇ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਕਿਮ ਛੇ ਸਾਲ ਬਾਅਦ ਪਹਿਲੀ ਵਾਰ ਚੀਨ ਜਾਣਗੇ ਅਤੇ ਬੁੱਧਵਾਰ ਨੂੰ ਪੇਈਚਿੰਗ ਵਿੱਚ ਹੋਣ ਵਾਲੀ ਫੌਜੀ ਪਰੇਡ ’ਚ ਸ਼ਾਮਲ ਹੋਣਗੇ। ਇਹ ਪਰੇਡ ਦੂਜੀ ਵਿਸ਼ਵ ਜੰਗ ਦੀ ਸਮਾਪਤੀ ਅਤੇ ਜਪਾਨੀ ਹਮਲੇ ਵਿਰੁੱਧ ਚੀਨ ਦੇ ਬਦਲੇ ਦੀ 80ਵੀਂ ਵਰ੍ਹੇਗੰਢ ਮੌਕੇ ਹੋ ਰਹੀ ਹੈ।
ਇਸ ਪਰੇਡ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸੱਦੇ ਗਏ 26 ਵਿਦੇਸ਼ੀ ਆਗੂਆਂ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਸ਼ਾਮਲ ਹਨ। ਪੂਤਿਨ ਨੂੰ ਯੂਕਰੇਨ ’ਤੇ ਹਮਲੇ ਵਿੱਚ ਕਿਮ ਦਾ ਵੱਡਾ ਸਮਰਥਨ ਮਿਲਿਆ ਹੈ। ਪੇਈਚਿੰਗ ਦੀ ਇਹ ਪਰੇਡ ਅਮਰੀਕਾ ਦੇ ਦੱਖਣੀ ਕੋਰੀਆ ਅਤੇ ਜਪਾਨ ਨਾਲ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਖ਼?ਲਾਫ਼ ਤਿੰਨੋਂ ਦੇਸ਼ਾਂ ਦੀ ਨੇੜਤਾ ਨੂੰ ਦਰਸਾਏਗੀ।
ਕਿਮ ਜੌਂਗ ਵੱਲੋਂ ਨਵੀਂ ਮਿਜ਼ਾਈਲ ਫੈਕਟਰੀ ਦਾ ਦੌਰਾ
Date: