ਗੁਰਪਤਵੰਤ ਸਿੰਘ ਪੰਨੂੰ ਦਾ ‘ਕਾਲਾ ਚਿੱਠਾ’ ਆਇਆ ਬਾਹਰਗੁਰਪ੍ਰੀਤ ਸਿੰਘ ਨਿਹੰਗ ਨੇ ਖੋਲ੍ਹੇ ਪੰਨੂੰ ਦੇ ਗਹਿਰੇ ਰਾਜ

0
36

ਗੁਰਪਤਵੰਤ ਸਿੰਘ ਪੰਨੂੰ ਦਾ ‘ਕਾਲਾ ਚਿੱਠਾ’ ਆਇਆ ਬਾਹਰ
ਗੁਰਪ੍ਰੀਤ ਸਿੰਘ ਨਿਹੰਗ ਨੇ ਖੋਲ੍ਹੇ ਪੰਨੂੰ ਦੇ ਗਹਿਰੇ ਰਾਜ
ਵਾਸ਼ਿੰਗਟਨ : ਖਾਲਿਸਤਾਨ ਅਤੇ ਰਿਫਰੈਂਡਮ ਦੇ ਨਾਂਅ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂੰ ਬਾਰੇ ਬਹੁਤ ਹੀ ਵੱਡੇ ਖੁਲਾਸੇ ਹੋਏ ਹਨ। ਇਨ੍ਹਾਂ ਖੁਲਾਸਿਆਂ ਨੂੰ ਬੇ-ਨਕਾਬ ਕਰਨ ਦਾ ਕਾਰਜ ਉਸ ਦੇ ਆਪਣੇ ਕਿਸੇ ਸਮੇਂ ਵਰਕਰ ਰਹੇ ਸ. ੇ ਗੁਰਪ੍ਰੀਤ ਸਿੰਘ ਨਿਹੰਗ ਵੱਲੋਂ ਕੀਤਾ ਗਿਆ ਹੈ। ਵਾਸ਼ਿੰਗਟਨ ਡੀ.ਸੀ. ਵਾਈਟ ਹਾਊਸ ਦੇ ਬਿਲਕੁੱਲ ਸਾਹਮਣੇ ਅਮੇਜਿੰਗ ਟੀ.ਵੀ. ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸ. ਗੁਰਪ੍ਰੀਤ ਸਿੰਘ ਨਿਹੰਗ ਨਾਲ ਗੱਲਬਾਤ ਕੀਤੀ ਗਈ।
ਇੰਟਰਵਿਊ ਦੇ ਸ਼ੁਰੂਆਤ ਵਿੱਚ ਹੀ ਸ. ਵਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਨਾਲ ਤੁਹਾਡੇ ਸੰੰਬੰਧ ਬਹੁਤ ਪੁਰਾਣੇ ਹਨ, ਤੁਸੀਂ ਹੁਣ ਉਨ੍ਹਾਂ ਤੋਂ ਵੱਖ ਹੋ ਗਏ ਹੋ। ਕਿਹੜੇ ਕਾਰਨਾਂ ਕਰਕੇ ਗੁਰਪਤਵੰਤ ਨੂੰ ਛੱਡਿਆ ਹੈ ਅਤੇ ਛੱਡਣ ਵਿੱਚ ਐਨੀ ਦੇਰ ਕਿਉਂ ਲਗਾਈ?
ਸ. ਗੁਰਪ੍ਰੀਤ ਸਿੰਘ ਨਿਹੰਗ ਜੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਿੱਖਾਂ ਸਮਾਜ ਨੂੰ ਆਜ਼ਾਦ ਕਰਵਾਉਣ ਅਤੇ ਵੱਖਰਾ ਸਿੱਖ ਰਾਜ ਦੀ ਮੰਗ ਨੂੰ ਲੈ ਕੇ ਅਸੀਂ ਗੁਰਪਤਵੰਤ ਸਿੰਘ ਪਨੂੰ ਦੀ ਟੀਮ ਵਿੱਚ ਸ਼ਾਮਲ ਹੋਏ ਸਨ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪੰਨੂੰ ਦੇ ਕਾਲੇ ਕਾਰਨਾਮੇ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਅਸੀਂ ਟੀਮ ਵਿੱਚ ਸ਼ਾਮਲ ਹੋਰ ਲੋਕਾਂ ਨਾਲ ਵੀ ਇਸ ਸੰਬੰਧੀ ਗੱਲਬਾਤ ਕੀਤੀ, ਪਰ ਹਰ ਵਾਰ ਸਾਨੂੰ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ ਹੈ। ਇਹ ਕਹਿ ਕੇ ਸਾਨੂੰ ਰੋਕਿਆ ਗਿਆ ਸੀ ਕਿ ਲਾਸਏਜਲੈਸ ਵਿੱਚ ਰੈਫਰੈਂਡਮ ਹੋ ਰਿਹਾ ਹੈ ਤੁਸੀਂ ਅਜੇ ਚੁੱਪ ਰਹੋ, ਉਸ ਤੋਂ ਬਾਅਦ ਵਾਸ਼ਿੰਗਟਨ ਵਿੱਚ ‘ਟਰੰਪ’ ਦੀ ਨਿਗਰਾਨੀ ਵਿੱਚ ਰੈਫਰੈਂਡਮ ਹੋ ਰਹੇ ਹਨ, ਇਸ ਵਾਰ ਅਮਰੀਕਾ ਸਰਕਾਰ ਸਾਡਾ ਪੂਰੀ ਤਰ੍ਹਾਂ ਸਾਥ ਦੇ ਰਹੀ ਹੈ, ਪਰ ਇਸ ਲਈ ਪੰਨੂੰ ਦਾ ਆਖਰੀ ਪੱਤਾ ਵੀ ਫੇਲ੍ਹ ਹੋ ਗਿਆ। ਕਿਉਂਕਿ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਟਰੰਪ ਦਾ ਜਾਂ ਅਮਰੀਕੀ ਪ੍ਰਸ਼ਾਸਨ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ। ਸਾਨੂੰ ਪਕਾ ਯਕੀਨ ਹੋ ਗਿਆ ਕਿ ਇਹ ਕੌਮ ਨਾਲ ਧੋਖਾ ਕਰ ਰਹੇ ਹਨ ਅਤੇ ਸਿੱਖਾਂ ਦੀਆਂ ਭਾਵਨਾਂ ਨਾਲ ਖਿਲਵਾੜ ਕਰ ਰਹੇ ਹਨ। ਸਾਡੇ ਜਾਗਦੇ ਜ਼ਮੀਰ ਨੇ ਉਸ ਦਾ ਸਾਥ ਛੱਡਣਾ ਹੀ ਬੇਹਤਰ ਸਮੱਝਿਆ।


ਟੀਮ ਵਿੱਚ ਰਹਿੰਦਿਆਂ ਜਾਗਰੂਕ ਲੋਕਾਂ ਨੇ ਸਾਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਆਖਿਰ ਰੈਫਰੈਂਡਮ ਵੋਟਾਂ ਦਾ ਕੀ ਬਣੇਗਾ? ਖਾਲਿਸਤਾਨ ਕਿਵੇਂ ਬਣੇਗਾ? ਰੈਫਰੈਂਡਮ ਵੋਟਾਂ ਕਿੱਥੇ ਰੱਖੀਆਂ ਜਾਂਦੀਆਂ, ਗਿਣਤੀ ਕਿੰਨੀ ਹੈ ਕਿੰਨੀਆਂ ਹਾਂ ਵਿੱਚ ਪਈਆਂ ਅਤੇ ਕਿੰਨੀਆਂ ਨਾਂਹ ਵਿੱਚ ਪਈਆਂ। ਪੰਜਾਬ ਵਿੱਚ ਨੌਜਵਾਨਾਂ ਨੂੰ ਵਰਗਲਾ ਕੇ ਤੇ ਪੈਸੇ ਦਾ ਦੇਣ ਦਾ ਵਾਅਦਾ ਕਰਕੇ ਧਾਰਮਿਕ ਅਤੇ ਸਮਾਜਿਕ ਅਸਥਾਨਾਂ ਦੀਆਂ ਕੰਥਾਂ ਉੱਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖਵਾਏ ਜਾਂਦੇ ਸਨ, ਪਰ ਜਦੋਂ ਉਹ ਫੜ੍ਹੇ ਜਾਂਦੇ ਸਨ ਤਾਂ ਉਨ੍ਹਾਂ ਤੋਂ ਮੂੰਹ ਮੋੜ ਲਿਆ ਜਾਦਾਂ ਸੀ। ਉਨ੍ਹਾਂ ਦੇ ਪਰਿਵਾਰ ਸਾਨੂੰ ਸਵਾਲ ਕਰਦੇ ਸਨ ਕਿ ਹੁਣ ਸਾਡੇ ਬੱਚਿਆਂ ਨੂੰ ਪੁਲਿਸ ਤੋਂ ਕੌਣ ਛਡਵਾਏਗਾ। ਪੈਸਿਆਂ ਦਾ ਵਾਅਦਾ ਜੋ ਕੀਤਾ ਸੀ ਉਹ ਕਿਉਂ ਨਹੀਂ ਦਿੱਤੇ ਜਾ ਰਹੇ। ਸਾਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ ਸੀ, ਜਦੋਂ ਅਸੀਂ ਪੰਨੂੰ ਨੂੰ ਪੁੱਛਦੇ ਤਾਂ ਉਹ ਕਹਿੰਦਾ ਕਿ ਜੇ ਮੈਂ ਜਵਾਬ ਨਹੀਂ ਦਿੰਦਾ ਤਾਂ ਤੁਸੀਂ ਜਵਾਬ ਦੇਣ ਵਾਲੇ ਕੌਣ ਹੁੰਦੇ ਹੋ? ਸਾਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਇਹ ਸਿਰਫ ਤੇ ਸਿਰਫ ਪੈਸੇ ਕਮਾਉਣ ਦਾ ਸਾਧਨ ਹੈ।
ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਭ ਬਹੁਤ ਵੱਡਾ ਡਰਾਮਾ ਹੈ ਅਤੇ ਲੋਕਾਂ ਗੁੰਮਰਾਹ ਕੀਤਾ ਜਾ ਰਿਹਾ ਹੈ। ਸਿੱਖ ਸੰਘਰਸ਼ ਦੌਰਾਨ ਡੁੱਲੇ ਖੁੂਨ ਨਾਲ ਇਹ ਬਹੁਤ ਵੱਡਾ ਧੋਖਾ ਹੈ ਅਤੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ।
ਵਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਧਰਮ ਤੇ ਸਿੱਖੀ ਦੇ ਨਾਮ ’ਤੇ ਇਹ ਲੋਕਾਂ ਨੂੰ ਮਗਰ ਕਿਵੇਂ ਲਗਾਉਂਦੇ ਹਨ? ਤਾਂ ਇਸ ਸਵਾਲ ਦੇ ਜਵਾਬ ਵਿੱਚ ਸ. ਗੁਰਪ੍ਰੀਤ ਸਿੰਘ ਨਿਹੰਗ ਨੇ ਕਿਹਾ ਕਿ ਜਦੋਂ ਕੋਈ ਸਿਆਸਤ ਦੇ ਪੱਖ ਵਿੱਚ ਇਨ੍ਹਾਂ ਕੋਲ ਆਉਂਦਾ ਹੈ ਤਾਂ ਕਹਿੰਦੇ ਹਨ ਤੁਸੀਂ ਜਦੋਂ ਪਾਵਰ ਵਿੱਚ ਆਓਗੇ ਉਥੇ ਸਿੱਖ ਤੁਹਾਡੀ ਮੱਦਦ ਕਰਨਗੇ, ਜੇਕਰ ਕੋਈ ਧਰਮ ਦੇ ਪੱਖ ਤੋਂ ਆ ਗਿਆ ਤਾਂ ਉਹ ਕਹਿੰਦੇ ਤੁਹਾਨੂੰ ਖਾਲਿਸਤਾਨ ਲੈ ਕੇ ਦਿਆਂਗਾ ਤੁਹਾਨੂੰ ਕੀ ਭਾਵੇਂ ਕਾਲਾ ਚੋਰ ਆ ਕੇ ਲੈ ਦੇਵੇ। ਖਾਲਿਸਤਾਨ ਤੁਹਾਨੂੰ ਜ਼ਰੂਰ ਮਿਲੇਗਾ, ਫਿਰ ਗੁਰਦੁਆਰੇ ਤੁਹਾਡੇ ਨੇ ਜਿਵੇਂ ਮਰਜ਼ੀ ਕਰੀਓ।
ਸ. ਗੁਰਪ੍ਰੀਤ ਸਿੰਘ ਨਿਹੰਗ ਨੇ ਕਿਹਾ ਕਿ ਪਨੂੰ ਇਥੋਂ ਤੱਕ ਕਹਿੰਦਾ ਸੀ ਕਿ ਉਹ ਗੱਲਾਂ ਹਿੰਦੋਸਤਾਨ ਵਿੱਚ ਮੋਦੀ ਨੂੰ ਵੀ ਪਤਾ ਨਹੀਂ ਹੁੰਦੀਆਂ ਜੋ ਸਾਨੂੰ ਇਥੇ ਪਤਾ ਹੁੰਦਾ ਹੈ, ਅਸੀਂ ਉਸ ਤੋਂ ਪਹਿਲਾਂ ਹੀ ਬਿਆਨ ਆਪਣੇ ਹਿਸਾਬ ਨਾਲ ਜਾਰੀ ਕਰ ਦਿੰਦੇ ਹਾਂ।
ਵਰਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਨਿਹੰਗ ਨੂੰ ਕਿਹਾ ਕਿ ਇਹ ਤੁਸੀਂ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਹੋ ਕੀ ਤੁਹਾਨੂੰ ਪਨੂੰ ਤੋਂ ਡਰ ਨਹੀਂ ਲੱਗਦਾ ਤਾਂ ਤਾ ਗੁਰਪ੍ਰੀਤ ਸਿੰਘ ਨਿਹੰਗ ਨੇ ਕਿਹਾ ਕਿ ਅਸੀਂ ਉਸ ਦੀ ਸਚਾਈ ਤੋਂ ਪੂਰੀ ਤਰ੍ਹਾਂ ਵਾਕਿਫ ਹਾਂ। ਜੇਕਰ ਤੁਹਾਨੂੰ ਮੇਰੇ ਉਤੇ ਯਕੀਨ ਨਹੀਂ ਤਾਂ ਗੁਰਪਤਵੰਤ ਸਿੰਘ ਪਨੂੰ ਨੂੰ ਕਹੋ ਕਿ ਗੁਰੂ ਘਰ ਵਿਖੇ ਆ ਕੇ ਦੱਸੇ ਕਿ ਇਹ ਗੱਲਾਂ ਉਸ ਨੇ ਕਹੀਆਂ ਜਾ ਨਹੀਂ ਕਹੀਆਂ।
ਵਾਸ਼ਿੰਗਟਨ ਡੀ.ਸੀ. ਵਿੱਚ ਜੋ ਰਿਫਰੈਡਮ ਹੋਇਆ ਸੀ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਟਰੰਪ ਵਾਈਟ ਹਾਊਸ ਦੇ ਛੱਤ ਉੱਤੋਂ ਬੈਠ ਕੇ ਇਹ ਸਭ ਕੁਝ ਦੇਖੇਗਾ, ਪਰ ਸਭ ਨੇ ਦੇਖ ਲਿਆ ਕਿ ਟਰੰਪ ਨੇ ਕਿੰਨਾ ਕੁ ਰਿਸਪਾਂਸ ਦਿਖਾਇਆ ਹੈ। ਇਹ ਲੋਕਾਂ ਨੂੰ ਇਹ ਕਹਿ ਰਹੇ ਸਨ ਕਿ ਸ਼ਾਇਦ ਇਹ ਸਭ ਵੇਖ ਕੇ ਟਰੰਪ ਖਾਲਿਸਤਾਨ ਦਾ ਐਲਾਨ ਹੀ ਕਰੇਗਾ। ਸਿੱਖ ਪੰਥ ਅਤੇ ਖਾਲਸੇ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਹੀ ਬਖਸ਼ਿਸ਼ ਕਰਕੇ ਖਾਲਸਾ ਰਾਜ ਬਖਸ਼ਿਸ਼ ਕਰਨਾ ਹੈ।
ਗੁਰਪ੍ਰੀਤ ਸਿੰਘ ਨਿਹੰਗ ਨੇ ਕਿਹਾ ਕਿ ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਉਣ ਵਾਲੇ ਨੌਜਵਾਨਾਂ ਨੂੰ ਵਰਗਲਾਉਂਦੇ ਹਨ ਤੁਸੀਂ ਖਾਲੀਸਤਾਨ ਦੇ ਝੰਡੇ ਚੁੱਕੇ ਤੁਹਾਡੀ ਪਹਿਚਾਣ ਸਥਾਪਤ ਹੋਵੇਗੀ, ਤੁਹਾਨੂੰ ਸਟੇਅ ਮਿਲੇਗੀ।
ਗੱਲਬਾਤ ਦੇ ਅੰਤ ਵਿੱਚ ਗੁਰਪ੍ਰੀਤ ਸਿੰਘ ਨਿਹੰਗ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਵਰਗੇ ਆਪ ਮੁਹਾਰੇ ਬਣੇ ਅਖੌਤੀ ਲੀਡਰਾਂ ਤੋਂ ਬਚੋ, ਖਾਲਸਾਈ ਸਿਧਾਂਤ ਨਾਲ ਜੁੜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੀਡਰ ਲੀਡ ਕਰ ਸਕਦੇ ਹਨ, ਕਿਉਂਕਿ ਹਮੇਸ਼ਾਂ ਖਾਲਸੇ ਨੇ ਆਪ ਲੀਡਰ ਚੁਣੇ ਹਨ ਕੋਈ ਵੀ ਉੱਪਰੋਂ ਆ ਕੇ ਆਪ ਮੁਹਾਰੇ ਲੀਡਰ ਨਹੀਂ ਬਣਿਆ।

LEAVE A REPLY

Please enter your comment!
Please enter your name here