ਅਫ਼ਗ਼ਾਨਿਸਤਾਨ ਵਿਚ ਮੁੜ ਭੂਚਾਲ ਦੇ ਝਟਕੇਪਹਿਲਾਂ ਭੂਚਾਲ ਕਾਰਨ 2200 ਮੌਤ ਹੋਈਆਂ ਸਨ

0
82

ਅਫ਼ਗ਼ਾਨਿਸਤਾਨ ਵਿਚ ਮੁੜ ਭੂਚਾਲ ਦੇ ਝਟਕੇ
ਪਹਿਲਾਂ ਭੂਚਾਲ ਕਾਰਨ 2200 ਮੌਤ ਹੋਈਆਂ ਸਨ
ਕਾਬੁਲ, : ਅਫਗਾਨਿਸਤਾਨ ਵਿੱਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਪਿਛਲੇ 12 ਘੰਟਿਆਂ ਵਿੱਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 1 ਸਤੰਬਰ ਤੋਂ ਹੁਣ ਤੱਕ ਭੂਚਾਲ ਕਾਰਨ 2200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 3600 ਤੋਂ ਵੱਧ ਲੋਕ ਜ਼ਖ਼ਮੀ ਹਨ। ਅਫਗਾਨਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਲੱਗੇ ਭੂਚਾਲ ਦੇ ਝਟਕਿਆਂ ਕਾਰਨ ਆਮ ਜਨਜੀਵਨ ਲੀਹੋਂ ਲੱਥ ਗਿਆ ਹੈ। ਸ਼ੁੱਕਰਵਾਰ ਸਵੇਰੇ 4.9 ਤੀਬਰਤਾ ਦਾ ਭੂਚਾਲ ਅਫਗਾਨਿਸਤਾਨ ਵਿੱਚ ਆਇਆ। ਰਾਸ਼ਟਰੀ ਭੂਚਾਲ ਕੇਂਦਰ (ਐਨਸੀਐਸ) ਅਨੁਸਾਰ, ਇਹ ਭੂਚਾਲ ਤੜਕੇ 3:16 ਵਜੇ ਦਰਜ ਕੀਤਾ ਗਿਆ ਜਿਸ ਦੀ ਡੂੰਘਾਈ 120 ਕਿਲੋਮੀਟਰ ਸੀ।
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਨੇ ਕਿਹਾ ਕਿ ਪੂਰਬੀ ਅਫ਼ਗ਼ਾਨਿਸਤਾਨ ਨੂੰ ਪਿਛਲੇ 12 ਘੰਟਿਆਂ ਅੰਦਰ ਕਈ ਵਾਰ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਨਾਲ ਸ਼ੁੱਕਰਵਾਰ ਨੂੰ ਉਸ ਖੇਤਰ ਵਿੱਚ ਹੋਰ ਮੌਤਾਂ ਅਤੇ ਤਬਾਹੀ ਦਾ ਡਰ ਪੈਦਾ ਹੋ ਗਿਆ ਹੈ ਜਿੱਥੇ ਚਾਰ ਦਿਨਾਂ ਵਿੱਚ ਭੂਚਾਲ ਕਰਕੇ ਕਰੀਬ 2,200 ਲੋਕ ਮਾਰੇ ਗਏ ਹਨ। ਤਾਲਿਬਾਨ ਪ੍ਰਸ਼ਾਸਨ ਨੇ ਵੀਰਵਾਰ ਤੱਕ 2,205 ਮੌਤਾਂ ਅਤੇ 3,640 ਲੋਕਾਂ ਦੇ ਜ਼ਖਮੀ ਹੋਣ ਦਾ ਅਨੁਮਾਨ ਲਗਾਇਆ ਹੈ। ਇੱਕ ਚਸ਼ਮਦੀਦ ਨੇ ਕਿਹਾ ਕਿ ਨੰਗਰਹਾਰ ਪ੍ਰਾਂਤ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਆਏ ਅਤੇ ਨੁਕਸਾਨ ਦੇ ਵੇਰਵੇ ਅਜੇ ਵੀ ਇਕੱਠੇ ਕੀਤੇ ਜਾ ਰਹੇ ਹਨ।
76Z ਨੇ ਕਿਹਾ ਕਿ ਸ਼ੁੱਕਰਵਾਰ ਨੂੰ 5.4 ਤੀਬਰਤਾ ਦਾ ਭੂਚਾਲ ਦੱਖਣ-ਪੂਰਬ ਵਿੱਚ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ’ਤੇ ਆਇਆ, ਜੋ ਵੀਰਵਾਰ ਦੇਰ ਰਾਤ ਨੂੰ ਮਹਿਸੂਸ ਕੀਤੇ ਗਏ ਝਟਕਿਆਂ ਤੋਂ ਕੁਝ ਘੰਟੇ ਬਾਅਦ ਆਇਆ। ਕਾਬਿਲੇਗੌਰ ਹੈ ਕਿ ਐਤਵਾਰ ਨੂੰ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6 ਮਾਪੀ ਗਈ। ਇਹ ਅਫ਼ਗ਼ਾਨਿਸਤਾਨ ਦੇ ਸਭ ਤੋਂ ਘਾਤਕ ਭੂਚਾਲਾਂ ਵਿੱਚੋਂ ਇੱਕ ਸੀ, ਜਿਸ ਨੇ ਨੰਗਰਹਾਰ ਅਤੇ ਕੁਨਾਰ ਪ੍ਰਾਂਤਾਂ ਵਿੱਚ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ’ਤੇ ਨੁਕਸਾਨ ਅਤੇ ਤਬਾਹੀ ਮਚਾਈ। ਇਸ ਮਗਰੋਂ ਮੰਗਲਵਾਰ ਨੂੰ 5.5 ਤੀਬਰਤਾ ਵਾਲੇ ਦੂਜੇ ਭੂਚਾਲ ਨੇ ਦਹਿਸ਼ਤ ਫੈਲਾ ਦਿੱਤੀ ਅਤੇ ਬਚਾਅ ਕਾਰਜਾਂ ਵਿੱਚ ਵਿਘਨ ਪਾਇਆ। ਭੂਚਾਲ ਨੇ ਪਹਾੜਾਂ ਤੋਂ ਚੱਟਾਨਾਂ ਖਿਸਕਾਈਆਂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਕੱਟ ਦਿੱਤਾ। ਨੰਗਰਹਾਰ ਸੂਬੇ ਦੇ ਸਿਹਤ ਵਿਭਾਗ ਦੇ ਬੁਲਾਰੇ ਨਕੀਬੁੱਲਾ ਰਹੀਮੀ ਨੇ ਕਿਹਾ ਕਿ ਵੀਰਵਾਰ ਨੂੰ ਆਏ ਭੂਚਾਲ ਦਾ ਕੇਂਦਰ ਪਾਕਿਸਤਾਨ ਦੀ ਸਰਹੱਦ ਨੇੜੇ ਸ਼ਿਵਾ ਜ਼ਿਲ੍ਹਾ ਸੀ, ਅਤੇ ਕੁਝ ਸ਼ੁਰੂਆਤੀ ਨੁਕਸਾਨ ਦੀਆਂ ਰਿਪੋਰਟਾਂ ਸਨ। ਪਹਿਲਾਂ ਆਏ ਭੂਚਾਲਾਂ ਨੇ ਦੋਵਾਂ ਸੂਬਿਆਂ ਦੇ ਪਿੰਡਾਂ ਨੂੰ ਢਹਿ-ਢੇਰੀ ਕਰ ਦਿੱਤਾ, 6,700 ਤੋਂ ਵੱਧ ਘਰ ਤਬਾਹ ਕਰ ਦਿੱਤੇ, ਅਤੇ ਬਚਾਅ ਕਰਮਚਾਰੀਆਂ ਨੇ ਵੀਰਵਾਰ ਨੂੰ ਮਲਬੇ ਵਿੱਚੋਂ ਲਾਸ਼ਾਂ ਕੱਢੀਆਂ।

LEAVE A REPLY

Please enter your comment!
Please enter your name here