ਦਿੱਲੀ ਲਾਲ ਕਿਲ੍ਹੇ ਤੋਂ ਸੋਨੇ ਅਤੇ ਹੀਰੇ ਜੜਿਆ ਕਲਸ਼ ਚੋਰੀ
ਨਵੀਂ ਦਿੱਲੀ, :ਲਾਲ ਕਿਲ੍ਹੇ ਵਿੱਚੋਂ ਇੱਕ ਧਾਰਮਿਕ ਰਸਮ ਦੌਰਾਨ ਲਗਪਗ 760 ਗ੍ਰਾਮ ਸੋਨਾ, ਹੀਰੇ ਅਤੇ ਪੰਨੇ ਜੜੀ ਇੱਕ ਕਲਸ਼ ਸਮੇਤ ਹੋਰ ਗਹਿਣੇ ਚੋਰੀ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਸੁਧੀਰ ਜੈਨ ਨਾਂ ਦਾ ਇੱਕ ਵਪਾਰੀ ਰੋਜ਼ਾਨਾ ਪੂਜਾ ਲਈ ਕਲਸ਼ ਲੈ ਕੇ ਆਉਂਦਾ ਸੀ। ਅਧਿਕਾਰੀਆਂ ਅਨੁਸਾਰ, ‘‘ਪਿਛਲੇ ਮੰਗਲਵਾਰ, ਇਹ ਕਰਸ਼ ਪ੍ਰੋਗਰਾਮ ਦੇ ਦੌਰਾਨ ਸਟੇਜ ਤੋਂ ਗਾਇਬ ਹੋ ਗਿਆ। ਸ਼ੱਕੀ ਵਿਅਕਤੀ ਦੀਆਂ ਗਤੀਵਿਧੀਆਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈਆਂ ਹਨ।’’
ਉਧਰ ਪੁਲੀਸ ਦਾ ਕਹਿਣਾ ਹੈ ਕਿ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਜਤਾਈ ਗਈ ਹੈ।