ਪਾਕਿਸਤਾਨ ’ਚ ਹਮਲਾ ਦੌਰਾਨ 12 ਪਾਕਿ ਫੌਜੀ ਹਲਾਕ
ਪੇਸ਼ਾਵਰ : ਉੱਤਰ-ਪੱਛਮੀ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਵਲੋਂ ਫੌਜੀ ਕਾਫਲੇ ’ਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਜਿਸ ਕਾਰਨ ਬਾਰਾਂ ਫੌਜੀ ਮਾਰੇ ਗਏ।
ਇਹ ਫੌਜੀ ਵਾਹਨਾਂ ਵਿੱਚ ਜਾ ਰਹੇ ਸਨ ਜਦੋਂ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ ਵਜ਼ੀਰਿਸਤਾਨ ਦੇ ਪਹਾੜੀ ਬਦਰ ਖੇਤਰ ਵਿੱਚ ਉਨ੍ਹਾਂ ’ਤੇ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਫੌਜ ਨੇ ਕਿਹਾ ਕਿ ਇਸ ਗੋਲੀਬਾਰੀ ਵਿੱਚ 12 ਫੌਜੀ ਅਤੇ 13 ਦਹਿਸ਼ਤਗਰਦ ਮਾਰੇ ਗਏ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਚਾਰ ਆਮ ਲੋਕ ਜ਼ਖਮੀ ਹੋਏ ਹਨ।
ਪਾਕਿਸਤਾਨੀ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਫੌਜੀਆਂ ਕੋਲੋਂ ਹਥਿਆਰ ਅਤੇ ਡਰੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਹਮਲੇ ਕਾਰਨ ਕਈ ਘੰਟੇ ਹੈਲੀਕਾਪਟਰ ਉਡਦੇ ਦੇਖੇ ਗਏ।