ਲਸ਼ਕਰ-ਏ-ਤਾਇਬਾ ਦੇ ਕਮਾਂਡਰ ਵੱਲੋਂ ਮੁਰੀਦਕੇ ਕੈਂਪ ਤਬਾਹ ਕਰਨ ਦੀ ਪੁਸ਼ਟੀ

0
28

ਲਸ਼ਕਰ-ਏ-ਤਾਇਬਾ ਦੇ ਕਮਾਂਡਰ ਵੱਲੋਂ ਮੁਰੀਦਕੇ ਕੈਂਪ ਤਬਾਹ ਕਰਨ ਦੀ ਪੁਸ਼ਟੀ
ਨਵੀਂ ਦਿੱਲੀ ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅਤਿਵਾਦੀ ਕੈਂਪਾਂ ’ਤੇ ਕੀਤੇ ਗਏ ਸਟੀਕ ਹਮਲਿਆਂ ਤੋਂ ਮਹੀਨਿਆਂ ਬਾਅਦ ਲਸ਼ਕਰ-ਏ-ਤਾਇਬਾ (ਐੱਲਈਟੀ) ਦੇ ਕਮਾਂਡਰ ਕਾਸਿਮ ਦਾ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪਾਕਿਸਤਾਨ ਦੇ ਸੂਬੇ ਪੰਜਾਬ ਦੇ ਮੁਰੀਦਕੇ ਵਿੱਚ ਮਰਕਜ਼ ਤਾਇਬਾ ਅਤਿਵਾਦੀ ਕੈਂਪ ਦੀ ਤਬਾਹੀ ਦੀ ਪੁਸ਼ਟੀ ਕਰ ਕੇ ਇਸਲਾਮਾਬਾਦ ਦੇ ਹਮਲਿਆਂ ਤੋਂ ਇਨਕਾਰਾਂ ਦਾ ਪਰਦਾਫਾਸ਼ ਕਰਦਾ ਹੈ।
ਵਾਇਰਲ ਵੀਡੀਓ ਵਿੱਚ ਤਬਾਹ ਹੋਏ ਕੈਂਪ ਦੇ ਮਲਬੇ ਵਿਚਕਾਰ ਖੜ੍ਹੇ ਕਾਸਿਮ ਨੇ ਮੰਨਿਆ ਕਿ ਇਸ ਜਗ?ਹਾ ਨੇ ‘ਮੁਜਾਹਿਦੀਨ’ ਅਤੇ ‘ਤਲਾਬਾ’ ਸਣੇ ਕਈ ਅਤਿਵਾਦੀਆਂ ਨੂੰ ਸਿਖਲਾਈ ਦਿੱਤੀ ਸੀ, ਜਿਨ੍ਹਾਂ ਬਾਰੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ‘ਜਿੱਤ’ (ਫੈਜ਼) ਪ੍ਰਾਪਤ ਕਰਨ ਲਈ ਅੱਗੇ ਵਧੇ ਸੀ। ਉਸ ਨੇ ਉੱਥੇ ਇੱਕ ਮੁੜ ਵੱਡਾ ਕੈਂਪ ਖੜ੍ਹਾ ਕਰਨ ਵਾਅਦਾ ਕੀਤਾ।
ਲਸ਼ਕਰ ਕਮਾਂਡਰ ਨੇ ਵੀਡੀਓ ਵਿੱਚ ਕਿਹਾ, ‘‘ਮੈਂ ਮੁਰੀਦਕੇ ਵਿੱਚ ਮਰਕਜ਼ ਤਾਇਬਾ ਦੇ ਸਾਹਮਣੇ ਖੜ੍ਹਾ ਹਾਂ। ਇਹ (ਅਪਰੇਸ਼ਨ ਸਿੰਧੂਰ ਦੌਰਾਨ) ਹਮਲੇ ਵਿੱਚ ਤਬਾਹ ਹੋ ਗਿਆ ਸੀ। ਅਸੀਂ ਇਸ ਨੂੰ ਦੁਬਾਰਾ ਬਣਾਵਾਂਗੇ ਅਤੇ ਇਸ ਨੂੰ ਹੋਰ ਵੀ ਵੱਡਾ ਬਣਾਵਾਂਗੇ। ਇੱਥੋਂ ਵੱਡੇ ਨਾਵਾਂ ਜਿਵੇਂ ਮੁਜਾਹਿਦੀਨ ਨੂੰ ਸਿਖਲਾਈ ਦਿੱਤੀ ਗਈ ਅਤੇ ਫੈਜ਼ (ਜਿੱਤ) ਪ੍ਰਾਪਤ ਕੀਤੀ।’’
ਕਸ਼ਮੀਰੀ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਦੀ ਵਾਇਰਲ ਵੀਡੀਓ ਵਿੱਚ, ਭਾਰਤ ਦੇ ਇਸ ਦਾਅਵੇ ਨੂੰ ਪ੍ਰਮਾਣਿਤ ਕਰਦਿਆਂ ਕਿ ਹਮਲੇ ਵਿੱਚ ਮੁੱਖ ਅਤਿਵਾਦੀ ਅਨਸਰ ਮਾਰੇ ਗਏ ਸਨ, ਕਿਹਾ, ‘‘ਸਭ ਕੁਝ ਕੁਰਬਾਨ ਕਰਨ ਤੋਂ ਬਾਅਦ 7 ਮਈ ਨੂੰ, ਬਹਾਵਲਪੁਰ ਵਿੱਚ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰਾਂ ਦੇ ਲੋਥੜੇ ਉਡਾ ਦਿੱਤੇ ਗਏ।’’
ਇੱਕ ਹੋਰ ਵਾਇਰਲ ਕਲਿੱਪ ਵਿੱਚ ਕਾਸਿਮ ਨੇ ਨੌਜਵਾਨਾਂ ਨੂੰ ਮੌਕੇ ’ਤੇ ਦੌਰਾ-ਏ-ਸੁੱਫਾ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ, ਜਿਸ ਵਿੱਚ ਮੁੱਢਲੀ ਲੜਾਈ ਸਿਖਲਾਈ ਅਤੇ ਜੇਹਾਦੀ ਸਿੱਖਿਆ ਸ਼ਾਮਲ ਹੈ, ਜਿਸ ਨਾਲ ਕੈਂਪ ਦੇ ਉਦੇਸ਼ ਦਾ ਪਰਦਾਫਾਸ਼ ਹੁੰਦਾ ਹੈ।

LEAVE A REPLY

Please enter your comment!
Please enter your name here