ਅਮਰੀਕਾ ’ਚ ਫੈਂਟਾਨਿਲ ਦੇ ਸੇਵਨ ਕਾਰਨ ਮੌਤਾਂ ਮਗਰੋਂ ਭਾਰਤੀ ਕਾਰੋਬਾਰੀ ਅਧਿਕਾਰੀਆਂ ਦੇ ਵੀਜ਼ੇ ਰੱਦ
ਨਿਊਯਾਰਕ : ਅਮਰੀਕੀ ਦੂਤਾਵਾਸ ਨੇ ਫੈਂਟਾਨਿਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਆਧਾਰ ’ਤੇ ਕੁਝ ਭਾਰਤੀ ਕਾਰੋਬਾਰੀ ਅਧਿਕਾਰੀਆਂ ਅਤੇ ਕਾਰਪੋਰੇਟ ਨੇਤਾਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਕਿ ਅਮਰੀਕਾ ਵਿੱਚ ਓਵਰਡੋਜ਼ ਕਾਰਨ ਹੋਈਆਂ ਮੌਤਾਂ ਹੋਇਆਂ। ਦੂਤਾਵਾਸ ਦੇ ਬਿਆਨ ਵਿੱਚ ਪ੍ਰਭਾਵਿਤ ਲੋਕਾਂ ਦੇ ਨਾਮ ਨਹੀਂ ਦੱਸੇ ਗਏ ਪਰ ਕਿਹਾ ਜਾ ਰਿਹਾ ਹੈ ਕਿ ਉਹ ਭਾਰਤੀ ਨਾਗਰਿਕ ਸਨ।