ਪੁਤਿਨ ਵੱਲੋਂ ਟਰੰਪ ਨੂੰ ਪ੍ਰਮਾਣੂ ਹਥਿਆਰ ਨਿਯੰਤਰਣ ਸਮਝੌਤੇ ਦੀ ਪੇਸ਼ਕਸ਼

0
327

ਪੁਤਿਨ ਵੱਲੋਂ ਟਰੰਪ ਨੂੰ ਪ੍ਰਮਾਣੂ ਹਥਿਆਰ ਨਿਯੰਤਰਣ ਸਮਝੌਤੇ ਦੀ ਪੇਸ਼ਕਸ਼
ਮਾਸਕੋ :ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਕਿਹਾ ਕਿ ਜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਅਜਿਹਾ ਕਰਦੇ ਹਨ, ਤਾਂ ਉਹ ਵਾਸ਼ਿੰਗਟਨ ਅਤੇ ਮਾਸਕੋ ਦਰਮਿਆਨ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਨੂੰ ਸੀਮਤ ਕਰਨ ਵਾਲੀ ਆਖਰੀ ਹਥਿਆਰ ਨਿਯੰਤਰਣ ਸੰਧੀ ਨੂੰ ਇੱਕ ਸਾਲ ਲਈ ਵਧਾਉਣ ਲਈ ਤਿਆਰ ਹਨ।
ਨਿਊ ਸਟਰੈਟਜਿਕ ਆਰਮਜ਼ ਰਿਡਕਸ਼ਨ ਟ?ਰੀਟੀ ਜਾਂ ਨਿਊ ਸਟਾਰਟ ਸੰਧੀ 5 ਫਰਵਰੀ 2026 ਨੂੰ ਖਤਮ ਹੋਣ ਵਾਲੀ ਹੈ। ਇਹ ਸਮਝੌਤਾ ਸੰਯੁਕਤ ਰਾਜ ਅਤੇ ਰੂਸ ਵੱਲੋਂ ਤਾਇਨਾਤ ਕੀਤੇ ਜਾ ਸਕਣ ਵਾਲੇ ਰਣਨੀਤਕ ਪ੍ਰਮਾਣੂ ਹਥਿਆਰਾਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੀਆਂ ਜ਼ਮੀਨ, ਪਣਡੁੱਬੀ-ਅਧਾਰਤ ਮਿਜ਼ਾਈਲਾਂ, ਬੰਬਾਂ ਦੀ ਤੈਨਾਤੀ ਦੀ ਗਿਣਤੀ ਨੂੰ ਸੀਮਤ ਕਰਦਾ ਹੈ।
ਇਸ ਦੇ ਖਤਮ ਹੋਣ ਵਿੱਚ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ। ਯੂਕਰੇਨ ਵਿੱਚ ਜੰਗ ਨੂੰ ਲੈ ਕੇ ਮਤਭੇਦਾਂ ਕਾਰਨ ਰੂਸ ਅਤੇ ਸੰਯੁਕਤ ਰਾਜ ਨੇ ਸੰਧੀ ਨੂੰ ਨਵਿਆਉਣ ਜਾਂ ਇਸ ਵਿੱਚ ਸੁਧਾਰ ਕਰਨ ਬਾਰੇ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ, ਹਾਲਾਂਕਿ ਟਰੰਪ ਨੇ ਇੱਕ ਨਵੇਂ ਪਰਮਾਣੂ ਹਥਿਆਰ ਨਿਯੰਤਰਣ ਸਮਝੌਤੇ, ਜਿਸ ਵਿੱਚ ਚੀਨ ਨੂੰ ਵੀ ਸ਼ਾਮਲ ਕਰਨ ਦੀ ਇੱਛਾ ਬਾਰੇ ਗੱਲ ਕੀਤੀ ਹੈ।
ਪੁਤਿਨ ਨੇ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੀ ਇੱਕ ਬੈਠਕ ਵਿੱਚ ਕਿਹਾ ਕਿ ਉਹ ਵਿਸ਼ਵ ਵਿਆਪੀ ਗੈਰ-ਪ੍ਰਸਾਰ ਦੇ ਹਿੱਤ ਵਿੱਚ ਅਤੇ ਸੰਧੀ ਦੇ ਉੱਤਰਾਧਿਕਾਰੀ ਬਾਰੇ ਵਾਸ਼ਿੰਗਟਨ ਨਾਲ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਨਿਊ ਸਟਾਰਟ ਨੂੰ ਇੱਕ ਸਾਲ ਲਈ ਵਧਾਉਣ ਲਈ ਤਿਆਰ ਹਨ, ਬਸ਼ਰਤੇ ਕਿ ਟਰੰਪ ਵੀ ਅਜਿਹਾ ਕਰਨ ਲਈ ਤਿਆਰ ਹੋਣ।
ਰੂਸੀ ਰਾਸ਼ਟਰਪਤੀ ਨੇ ਕਿਹਾ, ‘‘ਰੂਸ 5 ਫਰਵਰੀ 2026 ਤੋਂ ਬਾਅਦ ਇੱਕ ਸਾਲ ਲਈ ਨਿਊ ਸਟਾਰਟ ਸੰਧੀ ਦੇ ਤਹਿਤ ਕੇਂਦਰੀ ਸੰਖਿਆਤਮਕ ਸੀਮਾਵਾਂ ਦੀ ਪਾਲਣਾ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਬਾਅਦ ਵਿੱਚ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ, ਅਸੀਂ ਇਨ੍ਹਾਂ ਸਵੈ-ਲਾਗੂ ਪਾਬੰਦੀਆਂ ਨੂੰ ਬਣਾਈ ਰੱਖਣ ਬਾਰੇ ਫੈਸਲਾ ਕਰਾਂਗੇ।’’

LEAVE A REPLY

Please enter your comment!
Please enter your name here