ਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪ

0
235

ਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪ
ਨਿਊਯਾਰਕ/ਵਾਸ਼ਿੰਗਟਨ, :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਵਪਾਰ ਜ਼ਰੀਏ ਸੁਲਝਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਸੱਤ ਜੰਗਾਂ ਰੁਕਵਾਉਣ ਲਈ’ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਟਰੰਪ ਨੇ ਕਿਹਾ, ‘‘ਆਲਮੀ ਮੰਚ ’ਤੇ ਅਸੀਂ ਇਕ ਵਾਰ ਫਿਰ ਅਜਿਹੇ ਕੰਮ ਕਰ ਰਹੇ ਹਾਂ ਜਿਸ ਨਾਲ ਸਾਨੂੰ ਹਰ ਉਸ ਪੱਧਰ ਦਾ ਸਨਮਾਨ ਮਿਲ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਮਿਲਿਆ।’’
ਟਰੰਪ ਨੇ ਬੀਤੇ ਦਿਨ ‘ਅਮਰੀਕਨ ਕਾਰਨਰਸਟੋਨ ਇੰਸਟੀਚਿਊਟ ਫਾਊਂਡਰਜ਼ ਡਿਨਰ’ ਦੇ ਸਾਲਾਨਾ ਪ੍ਰੋਗਰਾਮ ਵਿਚ ਕਿਹਾ, ‘‘ਅਸੀਂ ਸ਼ਾਂਤੀ ਸਮਝੌਤਾ ਕਰਵਾ ਰਹੇ ਹਾਂ ਤੇ ਜੰਗ ਰੋਕ ਰਹੇ ਹਾਂ। ਅਸੀਂ ਭਾਰਤ-ਪਾਕਿਸਤਾਨ ਤੇ ਥਾਈਲੈਂਡ-ਕੰਬੋਡੀਆ ਦਰਮਿਆਨ ਜੰਗ ਰੋਕੀ।’’ ਉਨ੍ਹਾਂ ਕਿਹਾ, ‘‘ਭਾਰਤ ਤੇ ਪਾਕਿਸਤਾਨ ਬਾਰੇ ਸੋਚੋ, ਕੀ ਤੁਸੀਂ ਜਾਣਦੇ ਹੋ ਕਿ ਮੈਂ ਇਸ ਨੂੰ ਕਿਵੇਂ ਰੋਕਿਆ। ਵਪਾਰ ਜ਼ਰੀਏ। ਉਹ ਵਪਾਰ ਕਰਨਾ ਚਾਹੁੰਦੇ ਹਨ ਤੇ ਮੈਂ ਦੋਵਾਂ ਆਗੂਆਂ ਦਾ ਬਹੁਤ ਸਨਮਾਨ ਕਰਦਾ ਹਾਂ।’’ ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ, ‘‘ਭਾਰਤ-ਪਾਕਿਸਤਾਨ, ਥਾਈਲੈਂਡ-ਕੰਬੋਡੀਆ, ਆਰਮੀਨੀਆ-ਅਜ਼ਰਬਾਇਜਾਨ, ਕੋਸੋਵੋ-ਸਰਬੀਆ, ਇਜ਼ਰਾਈਲ-ਇਰਾਨ, ਮਿਸਰ-ਇਥੋਪੀਆ, ਰਵਾਂਡਾ-ਕਾਂਗੋ ਵੱਲ ਦੇਖੋ, ਅਸੀਂ ਇਨ੍ਹਾਂ ਦੇਸ਼ਾਂ ਵਿਚਕਾਰ ਟਕਰਾਅ ਨੂੰ ਰੋਕਿਆ ਹੈ ਅਤੇ ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਵਪਾਰ ਕਾਰਨ ਰੋਕੇ ਗਏ ਸਨ।’’ ਟਰੰਪ ਨੇ ਕਿਹਾ, ‘‘ਮੈਂ ਭਾਰਤ ਨੂੰ ਕਿਹਾ ਦੇਖੋ, ਤੁਹਾਡੇ ਦੋਵਾਂ ਕੋਲ ਪਰਮਾਣੂ ਹਥਿਆਰ ਹਨ। ਜੇਕਰ ਤੁਸੀਂ ਜੰਗ ਸ਼ੁਰੂ ਕੀਤੀ ਤਾਂ ਅਸੀਂ ਤੁਹਾਡੇ ਨਾਲ ਕੋਈ ਵਪਾਰ ਨਹੀਂ ਕਰਾਂਗੇ। ਜਦੋਂ ਮੈਂ ਇਹ ਕਿਹਾ ਤਾਂ ਉਹ ਰੁਕ ਗਏ।’’
ਜ਼ਿਕਰਯੋਗ ਹੈ ਕਿ ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ’ਤੇ ਹੋਏ ਅਤਿਵਾਦੀ ਹਮਲੇ ਦੇ ਜਵਾਬ ’ਚ 6-7 ਮਈ ਦੀ ਦਰਮਿਆਨੀ ਰਾਤ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ ਜਿਸ ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ’ਚ ਮੌਜੂਦ ਅਤਿਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ’ਚ 26 ਨਾਗਰਿਕ ਮਾਰੇ ਗਏ ਸਨ ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਸਨ। ਭਾਰਤ-ਪਾਕਿਸਤਾਨ ਵਿਚਾਲੇ ਚਾਰ ਦਿਨਾਂ ਤੱਕ ਸਰਹੱਦ ਪਾਰੋਂ ਡਰੋਨ ਤੇ ਮਿਜ਼ਾਈਲ ਹਮਲਿਆਂ ਮਗਰੋਂ ਸੰਘਰਸ਼ ਖਤਮ ਕਰਨ ਲਈ 10 ਮਈ ਨੂੰ ਸਹਿਮਤੀ ਬਣੀ ਸੀ। ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਸੰਘਰਸ਼ ਖਤਮ ਕਰਨ ’ਤੇ ਸਹਿਮਤੀ ਦੋਵਾਂ ਸੈਨਾਵਾਂ ਦੇ ਡੀ ਜੀ ਐੱਮ ਓ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਬਣੀ ਹੈ।

ਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪ

LEAVE A REPLY

Please enter your comment!
Please enter your name here