ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਲੁਕ ਕੇ ਭਾਰਤ ਪੁੱਜਿਆ ਅਫਗਾਨੀ ਲੜਕਾ

0
362

ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਲੁਕ ਕੇ ਭਾਰਤ ਪੁੱਜਿਆ ਅਫਗਾਨੀ ਲੜਕਾ
ਨਵੀਂ ਦਿੱਲੀ : ਇੱਥੇ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਇਕ 13 ਸਾਲ ਦਾ ਅਫਗਾਨੀ ਲੜਕਾ ਉਡਾਣ ਵਿਚ ਲੁਕ ਕੇ ਪੁੱਜਿਆ। ਉਹ ਕਾਬੁਲ ਤੋਂ ਉਡਾਣ ਭਰਨ ਵਾਲੇ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਦੇ ਡੱਬੇ ਵਿੱਚ ਦਾਖਲ ਹੋ ਕੇ ਦਿੱਲੀ ਪੁੱਜਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕਾ ਐਤਵਾਰ ਸਵੇਰੇ 11 ਵਜੇ ਭਾਰਤ ਉਸ ਵੇਲੇ ਪੁੱਜਿਆ ਜਦੋਂ ਕੇਏਐਮ ਏਅਰਲਾਈਨਜ਼ ਦੀ ਫਲਾਈਟ ਨੰਬਰ ਆਰਕਿਊ-4401 ਦੋ ਘੰਟਿਆਂ ਦੀ ਯਾਤਰਾ ਤੋਂ ਬਾਅਦ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ’ਤੇ ਪਹੁੰਚੀ। ਸੂਤਰਾਂ ਨੇ ਦੱਸਿਆ ਕਿ ਇਸ ਲੜਕੇ ਨੂੰ ਐਤਵਾਰ ਨੂੰ ਹੀ ਉਸੇ ਉਡਾਣ ਰਾਹੀਂ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਏਅਰਲਾਈਨ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਇਕ ਲੜਕਾ ਹਵਾਈ ਜਹਾਜ਼ ਦੇ ਹੇਠਾਂ ਘੁੰਮ ਰਿਹਾ ਹੈ ਜਿਸ ਦੀ ਪਛਾਣ ਕੁੰਦੁਜ਼ ਸ਼ਹਿਰ ਦੇ ਮੂਲ ਨਿਵਾਸੀ ਵਜੋਂ ਹੋਈ। ਇਸ ਲੜਕੇ ਨੂੰ ਏਅਰਲਾਈਨ ਦੇ ਕਰਮਚਾਰੀਆਂ ਨੇ ਫੜ ਲਿਆ ਅਤੇ ਸੁਰੱਖਿਆ ਬਲਾਂ ਹਵਾਲੇ ਕਰ ਦਿੱਤਾ ਜੋ ਉਸ ਨੂੰ ਪੁੱਛਗਿੱਛ ਲਈ ਹਵਾਈ ਅੱਡੇ ਦੇ ਟਰਮੀਨਲ ਤਿੰਨ ’ਤੇ ਲੈ ਗਏ। ਅਧਿਕਾਰੀਆਂ ਨੂੰ ਦੱਸਿਆ ਕਿ ਇਹ ਲੜਕਾ ਕਿਸੇ ਤਰ੍ਹਾਂ ਕਾਬੁਲ ਹਵਾਈ ਅੱਡੇ ਵਿਚ ਦਾਖਲ ਹੋਇਆ ਤੇ ਉਤਸੁਕਤਾ ਵਿਚ ਉਕਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੇਅਰ ਕੰਪਾਰਟਮੈਂਟ ਦੇ ਅੰਦਰ ਜਾਣ ਵਿਚ ਕਾਮਯਾਬ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਅਜਿਹਾ ਉਤਸੁਕਤਾ ਕਾਰਨ ਕੀਤਾ। ਪੁੱਛਗਿੱਛ ਕਰਨ ਤੋਂ ਬਾਅਦ ਇਸ ਅਫਗਾਨ ਲੜਕੇ ਨੂੰ ਉਸੇ ਫਲਾਈਟ ਦੁਆਰਾ ਵਾਪਸ ਭੇਜ ਦਿੱਤਾ ਗਿਆ ਜੋ ਦੁਪਹਿਰ 12:30 ਵਜੇ ਦੇ ਕਰੀਬ ਰਵਾਨਾ ਹੋਈ। ਕੇਏਐਮ ਏਅਰਲਾਈਨ ਦੇ ਸੁਰੱਖਿਆ ਅਧਿਕਾਰੀਆਂ ਨੇ ਲੈਂਡਿੰਗ ਗੀਅਰ ਦੀ ਸੁਰੱਖਿਆ ਦੀ ਵੀ ਜਾਂਚ ਕੀਤੀ।

LEAVE A REPLY

Please enter your comment!
Please enter your name here