ਕੈਨੇਡੀਅਨ ਪੁਲੀਸ ਵੱਲੋਂ ਵੱਖਵਾਦੀ ਕਾਬੂ

0
24

ਕੈਨੇਡੀਅਨ ਪੁਲੀਸ ਵੱਲੋਂ ਵੱਖਵਾਦੀ ਕਾਬੂ
ਟੋਰਾਂਟੋ : ਸਥਾਨਕ ਮੀਡੀਆ ਨੇ ਦੱਸਿਆ ਕਿ ਕੈਨੇਡੀਅਨ ਪੁਲੀਸ ਨੇ ਓਨਟਾਰੀਓ ਦੇ ਵਿਟਬੀ ਵਿੱਚ ਇੱਕ ਵੱਖਵਾਦੀ ਆਗੂ ਇੰਦਰਜੀਤ ਸਿੰਘ ਗੋਸਲ ਨੂੰ ਹਥਿਆਰਾਂ ਨਾਲ ਸਬੰਧਤ ਇੱਕ ਦਰਜਨ ਤੋਂ ਵੱਧ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਹੈ।
ਗਲੋਬਲ ਨਿਊਜ਼ ਨੇ ਸੋਮਵਾਰ ਨੂੰ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਅਧਿਕਾਰੀਆਂ ਨੇ ਗੋਸਲ ਨੂੰ ਸ਼ੁੱਕਰਵਾਰ ਨੂੰ ਹੈਂਡਗਨ ਦੀ ਲਾਪਰਵਾਹੀ ਨਾਲ ਵਰਤੋਂ ਅਤੇ ਹੋਰ ਸਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ।
36 ਸਾਲਾ ਗੋਸਲ ਨੂੰ ਸੋਮਵਾਰ ਨੂੰ ਓਸ਼ਾਵਾ ਵਿੱਚ ਅਦਾਲਤ ਵਿੱਚ ਕੀਤਾ ਗਿਆ ਅਤੇ ਉਸ ’ਤੇ ਟੋਰਾਂਟੋ ਦੇ 23 ਸਾਲਾ ਅਰਮਾਨ ਸਿੰਘ ਅਤੇ ਨਿਊਯਾਰਕ ਦੇ 41 ਸਾਲਾ ਜਗਦੀਪ ਸਿੰਘ ਦੇ ਨਾਲ ਦੋਸ਼ ਲਗਾਏ ਗਏ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੋਸਲ ਖਾਲਿਸਤਾਨ ’ਤੇ ਰੈਫਰੈਂਡਮ ਕੈਂਪੇਨ ਚਲਾਉਂਦਾ ਹੈ, ਇਹ ਅਹੁਦਾ ਉਸ ਨੇ ਕੋਆਰਡੀਨੇਟਰ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਸੰਭਾਲਿਆ ਸੀ।
ਸੀਬੀਸੀ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਇੰਦਰਜੀਤ ਸਿੰਘ ਗੋਸਲ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦਾ ਮੈਂਬਰ ਵੀ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਗੋਸਲ ਨੇ ਸੋਮਵਾਰ ਨੂੰ ਕਿਸੇ ਕਾਲ ਜਾਂ ਟੈਕਸਟ ਦਾ ਜਵਾਬ ਨਹੀਂ ਦਿੱਤਾ।
S6J ਦਾ ਉਦੇਸ਼ ਇੱਕ ਵੱਖਰੇ ਸਿੱਖ ਰਾਜ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸਦੇ ਨੇਤਾ, ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ। ਭਾਰਤ ਤੋਂ ਬਾਹਰ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਸਭ ਤੋਂ ਵੱਧ ਹੈ।

LEAVE A REPLY

Please enter your comment!
Please enter your name here