ਸਿਡਨੀ ’ਚ ਭਾਰਤੀ ਵਿਦਿਆਰਥੀ ਦੀ ਮੌਤ

0
343

ਸਿਡਨੀ ’ਚ ਭਾਰਤੀ ਵਿਦਿਆਰਥੀ ਦੀ ਮੌਤ
ਸਿਡਨੀ : ਆਸਟਰੇਲੀਆ ਵਿੱਚ ਕੌਮਾਂਤਰੀ ਵਿਦਿਆਰਥੀ ਵੀਜ਼ਾ ’ਤੇ ਆਏ ਨੌਜਵਾਨ ਪ੍ਰਭਜੋਤ ਸਿੰਘ (25) ਦੀ ਕੰਮ ਦੌਰਾਨ ਦਰਦਨਾਕ ਤਰੀਕੇ ਨਾਲ ਮੌਤ ਹੋਈ ਹੈ। ਉਹ ਹਰਿਆਣਾ ਦੇ ਪਿੰਡ ਹਰੀਪੁਰਾ ਜ਼ਿਲ੍ਹਾ ਸਿਰਸਾ ਦਾ ਵਸਨੀਕ ਸੀ। ਕਰੀਬ ਤਿੰਨ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਆਪਣੀਆਂ ਫ਼ੀਸਾਂ ਤੇ ਖਰਚੇ ਕੱਢਣ ਲਈ ਟਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਸੀ।
ਉਹ ਸ਼ੁੱਕਰਵਾਰ ਨੂੰ ਕੰਪਨੀ ਦੀ ਸਾਈਟ ’ਤੇ ਕੰਮ ਕਰ ਰਿਹਾ ਸੀ। ਜਦੋਂ ਉਹ ਰਿਵਰਸ ਹੋ ਰਹੇ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ, ਪਰ ਅਚਾਨਕ ਉਹ ਲੋਡਰ ਅਤੇ ਟ?ਰੇਲਰ ਦੇ ਵਿਚਕਾਰ ਫਸ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ। ਪ੍ਰਭਜੋਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਸ ਦੇ ਦੋਸਤ ਭਾਰਤੀ ਦੂਤਾਵਾਸ ਨਾਲ ਤੇ ਸਹਾਇਤਾ ਲਈ ਫੰਡ ਜੁਟਾ ਰਹੇ ਹਨ। ਉਸ ਦੇ ਨਜ਼ਦੀਕੀ ਗੁਰਸਿਮਰਤ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਭਜੋਤ ਬੜਾ ਹੀ ਮਿਹਨਤੀ ਤੇ ਸਾਊ ਸੁਭਾਅ ਵਾਲਾ ਨੌਜਵਾਨ ਸੀ।

LEAVE A REPLY

Please enter your comment!
Please enter your name here