ਆਨਲਾਈਨ ਸੱਟੇਬਾਜ਼ੀ ’ਚ ਯੁਵਰਾਜ ਸਿੰਘ ਈਡੀ ਅੱਗੇ ਪੇਸ਼
ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਮਨੀ ਲਾਂਡਰਿੰਗ ਨਾਲ ਜੁੜੇ ਆਨਲਾਈਨ ਸੱਟੇਬਾਜ਼ੀ ਕੇਸ ਵਿਚ ਅੱਜ ਈਡੀ ਅੱਗੇ ਪੇਸ਼ ਹੋਏ। ਸੰਘੀ ਜਾਂਚ ਏਜੰਸੀ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਣਾ, ਰੌਬਿਨ ਉਥੱਪਾ, ਸ਼ਿਖਰ ਧਵਨ ਤੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਸਣੇ ਕਈ ਹੋਰ ਹਸਤੀਆਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ।