ਇਨਸਾਨੀਅਤ ਸ਼ਰਮਸਾਰ

0
235

ਇਨਸਾਨੀਅਤ ਸ਼ਰਮਸਾਰ:
15 ਦਿਨ ਦੇ ਬੱਚੇ ਦੇ ਮੂੰਹ ਵਿੱਚ ਪੱਥਰ ਪਾ ਕੇ ਲਾਈ ਗੂੰਦ
ਜੈਪੁਰ, ਤੇਜ਼ੀ ਨਾਲ ਵਧ ਰਹੇ ਦੇਸ਼ ਵਿੱਚ ਇਨਸਾਨੀਅਤ ਐਨੀ ਬੇਰਹਿਮ ਹੋ ਸਕਦੀ ਕਿ ਉਸ ਦਾ ਅੰਦਾਜ਼ਾ ਲਾਇਆ ਜਾਣਾ ਸੰਭਵ ਨਹੀਂ। ਰਾਜਸਥਾਨ ਵਿੱਚ 15 ਦਿਨਾਂ ਦੇ ਬੱਚੇ ਨਾਲ ਕੀਤਾ ਗਿਆ ਝਿੰਜੋੜ ਕੇ ਰੱਖ ਦੇਣ ਵਾਲਾ ਵਰਤਾਰਾ ਸਾਹਮਣੇ ਆਇਆ ਹੈ।
ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਬੱਚੇ ਨੂੰ ਜੰਗਲ ਵਿੱਚ ਸੁੱਟਣ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਜਿੱਥੇ ਇੱਕ 15 ਦਿਨਾਂ ਦੇ ਬੱਚੇ ਦੇ ਮੂੰਹ ਵਿੱਚ ਪੱਥਰ ਪਾ ਕੇ ਗੂੰਦ ਲਾਉਣ ਉਪਰੰਤ ਜੰਗਲ ਵਿੱਚ ਪੱਥਰਾਂ ਕੋਲ ਸੁੱਟ ਦਿੱਤਾ। ਪੁਲੀਸ ਨੇ ਦੱਸਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਨੂੰ ਦਬਾਉਣ ਲਈ ਉਸਦਾ ਮੂੰਹ ਬੰਦ ਕੀਤਾ ਹੋਇਆ ਸੀ।
ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਬੱਚੇ ਨੂੰ ਮੰਡਲਗੜ੍ਹ ਦੇ ਸੀਤਾ ਕਾ ਕੁੰਡ ਮੰਦਿਰ ਨੇੜੇ ਇੱਕ ਪਸ਼ੂ ਚਰਾਉਣ ਵਾਲੇ ਨੇ ਦੇਖਿਆ। ਪੁਲੀਸ ਨੇ ਦੱਸਿਆ ਕਿ ਬੱਚਾ ਪੱਥਰਾਂ ਦੇ ਢੇਰ ਨੇੜੇ ਪਿਆ ਤੜਫ਼ ਰਿਹਾ ਸੀ ਅਤੇ ਉਸ ਦੇ ਮੂੰਹ ਵਿੱਚ ਪੱਥਰ ਫਸਿਆ ਹੋਇਆ ਸੀ ਅਤੇ ਗੂੰਦ ਨਾਲ ਬੰਦ ਕੀਤਾ ਹੋਇਆ ਸੀ।
ਪਸ਼ੂ ਚਰਾਉਣ ਵਾਲੇ ਨੇ ਹੋਰ ਨਜ਼ਦੀਕੀ ਲੋਕਾਂ ਨੂੰ ਸੁਚਿਤ ਕੀਤਾ, ਜਿਨ੍ਹਾਂ ਨੇ ਪੱਥਰ ਹਟਾਇਆ ਹਟਾਉਣ ਉਪਰੰਤ ਬੱਚੇ ਨੂੰ ਬਿਜੋਲੀਆ ਦੇ ਇੱਕ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਮੂੰਹ ਅਤੇ ਪੱਟ ’ਤੇ ਗੂੰਦ ਦੇ ਨਿਸ਼ਾਨ ਸਨ। ਪੁਲੀਸ ਨੇ ਕਿਹਾ, ‘‘ਬੱਚਾ ਲਗਭਗ 15 ਤੋਂ 20 ਦਿਨਾਂ ਦਾ ਹੈ ਅਤੇ ਇਲਾਜ ਅਧੀਨ ਹੈ।’’

LEAVE A REPLY

Please enter your comment!
Please enter your name here