ਭਾਰਤ ਵੱਲੋਂ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ
ਨਵੀਂ ਦਿੱਲੀ : ਭਾਰਤ ਨੇ ਰੇਲ ਅਧਾਰਤ ਮੋਬਾਈਲ ਲਾਂਚਰ ਸਿਸਟਮ ਤੋਂ ਇੰਟਰਮੀਡੀਏਟ(ਦਰਮਿਆਨੀ) ਰੇਂਜ ਦੀ ਅਗਨੀ-ਪ੍ਰਾਈਮ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਅਗਲੀ ਪੀੜ੍ਹੀ ਦੀ ਮਿਜ਼ਾਈਲ 2000 ਕਿਲੋਮੀਟਰ ਤੱਕ ਦੀ ਰੇਂਜ ਨੂੰ ਕਵਰ ਕਰਨ ਲਈ ਤਿਆਰ ਕੀਤੀ ਗਈ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਉੱਨਤ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਮਿਜ਼ਾਈਲ ਲਾਂਚ ਦੀਆਂ ਤਸਵੀਰਾਂ ਤੇ ਵੀਡੀਓ ਸਾਂਝਾ ਕਰਦਿਆਂ ਰਣਨੀਤਕ ਫੋਰਸਿਜ਼ ਕਮਾਂਡ (S63) ਅਤੇ ਹਥਿਆਰਬੰਦ ਸੈਨਾਵਾਂ ਨੂੰ ਇਸ ਸਫ਼ਲ ਪ੍ਰੀਖਣ ਲਈ ਵਧਾਈ ਦਿੱਤੀ ਹੈ।
ਇਸ ਸਫਲ ਉਡਾਣ ਪ੍ਰੀਖਣ ਨੇ ਭਾਰਤ ਨੂੰ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਕਰ ਦਿੱਤਾ ਹੈ ਜਿਨ੍ਹਾਂ ਨੇ ਮੂਵਿੰਗ ਰੇਲ ਨੈੱਟਵਰਕ ਤੋਂ ਕੈਨਿਸਟਰਾਈਜ਼ਡ ਲਾਂਚ ਸਿਸਟਮ ਵਿਕਸਤ ਕੀਤਾ ਹੈ।