ਟਰੰਪ ਅਤੇ ਮੋਦੀ ਦੇ ‘ਬਹੁਤ ਸਕਾਰਾਤਮਕ’ ਸਬੰਧ: ਅਮਰੀਕੀ ਅਧਿਕਾਰੀ’
ਵਾਸ਼ਿੰਗਟਨ: ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਭਾਰਤ, ਯੂਕਰੇਨ ਦੇ ਨਾਲ ਹੈ ਅਤੇ ਉਮੀਦ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖ਼ਲ ਨਾਲ ਨਵੀਂ ਦਿੱਲੀ ਦਾ ਰੂਸੀ ਊਰਜਾ ਖੇਤਰ ਪ੍ਰਤੀ ਰਵੱਈਆ ਬਦਲੇਗਾ। ‘ਫੌਕਸ ਨਿਊਜ਼’ ਨਾਲ ਇੰਟਰਵਿਊ ਦੌਰਾਨ ਯੂਕਰੇਨ ਖ਼?ਲਾਫ਼ ਰੂਸ ਦੀ ਜੰਗ ’ਚ ਚੀਨ ਅਤੇ ਭਾਰਤ ਦੀ ਭੂਮਿਕਾ ਬਾਰੇ ਪੁੱਛੇ ਸਵਾਲ ਦਾ ਜ਼ੇਲੈਂਸਕੀ ਜਵਾਬ ਦੇ ਰਹੇ ਸਨ। ਜ਼ੇਲੈਂਸਕੀ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਭਾਰਤ ਮੁੱਖ ਤੌਰ ’ਤੇ ਸਾਡੇ ਨਾਲ ਹੈ। ਸਾਡੇ ਊਰਜਾ ਨੂੰ ਲੈ ਕੇ ਕੁਝ ਸਵਾਲ ਹਨ ਪਰ ਮੈਨੂੰ ਜਾਪਦਾ ਹੈ ਕਿ ਰਾਸ਼ਟਰਪਤੀ ਟਰੰਪ ਯੂਰਪੀ ਮੁਲਕਾਂ ਨਾਲ ਮਿਲ ਕੇ ਇਸ ’ਤੇ ਪਾਬੰਦੀ ਲਗਾ ਸਕਦੇ ਹਨ ਅਤੇ ਭਾਰਤ ਨਾਲ ਵਧੇਰੇ ਮਜ਼ਬੂਤ ਅਤੇ ਨੇੜਲੇ ਸਬੰਧ ਬਣਾ ਸਕਦੇ ਹਾਂ। ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਭਾਰਤੀਆਂ ਨੂੰ ਪੈਰ ਪਿਛਾਂਹ ਨਾ ਖਿੱਚਣੇ ਪੈਣ ਅਤੇ ਉਹ ਰੂਸੀ ਊਰਜਾ ਖੇਤਰ ਪ੍ਰਤੀ ਆਪਣਾ ਰੁਖ਼ ਬਦਲਣਗੇ।’’ ਚੀਨ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਦੀ ਹਮਾਇਤ ਕਰਨਾ ਚੀਨ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਰਾਨ ਕਦੇ ਵੀ ਯੂਕਰੇਨ ਦੇ ਪੱਖ ’ਚ ਨਹੀਂ ਭੁਗਤੇਗਾ।