ਵੈਨੇਜ਼ੁਏਲਾ ਵਿਚ ਭੂਚਾਲ ਦੇ ਭਾਰੀ ਝਟਕੇ ਕੀਤੇ ਗਏ ਮਹਿਸੂਸ
ਵੈਨੇਜ਼ੁਏਲਾ : ਉੱਤਰੀ ਪੱਛਮੀ ਵੈਨੇਜ਼ੁਏਲਾ ਵਿਚ ਬੁੱਧਵਾਰ ਨੂੰ 6.2 ਦੀ ਤੀਬਤਾ ਦਾ ਭੂਚਾਲ ਆਇਆ।
ਅਮਰੀਕੀ ਭੌਂ ਵਿਗਿਆਨੀ ਸਰਵੇਖਣ ਵਿਚ ਦੱਸਿਆ ਗਿਆ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਕਾਰਾਕਸ ਤੋਂ 600 ਕਿਲੋਮੀਟਰ ਪੱਛਮ ਵਿਚ ਜੂਲੀਆ ਰਾਜ ਵਿਚ ਮੇਨੇ ਗ੍ਰਾਂਡੇ ਭਾਈਚਾਰੇ ਤੋਂ 24 ਕਿਲੋਮੀਟਰ ਪੂਰਬ-ਉੱਤਰ ਪੂਰਬ ਵਿਚ ਜ਼ਮੀਨ ਤੋਂ 7.8 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਕਈ ਰਾਜਾਂ ਤੇ ਗੁਆਂਢੀ ਦੇਸ਼ ਕੋਲੰਬੀਆ ਵਿਚ ਵੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਕਈ ਲੋਕਾਂ ਨੇ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਘਰਾਂ ਤੇ ਦਫ਼ਤਰਾਂ ਨੂੰ ਖਾਲੀ ਕਰ ਦਿੱਤਾ। ਹਾਲ ਦੀ ਘੜੀ ਫੌਰੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।