Tik-Tok ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਮਨਜ਼ੂਰੀ ਵਾਸ਼ਿੰਗਟਨ

0
157

Tik-Tok ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਮਨਜ਼ੂਰੀ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਸ਼ਾਸਕੀ ਹੁਕਮ ’ਤੇ ਦਸਤਖਤ ਕੀਤੇ ਹਨ, ਜਿਸ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ‘ਟਿਕਟਾਕ’ ਨੂੰ ਅਮਰੀਕਾ ਦੇ ਕਾਨੂੰਨਾਂ ਰਾਹੀਂ ਤੈਅ ਕੀਤੀਆਂ ਗਈਆਂ ਕੌਮੀ ਸੁਰੱਖਿਆ ਚਿੰਤਾਵਾਂ ਨੂੰ ਪੂਰਾ ਕਰਦੇ ਹੋਏ ਇੱਥੇ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਵਿੱਚ ਚੀਨੀ ਕੰਪਨੀ ‘ਬਾਈਟਡਾਂਸ’ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ‘ਟਿਕਟਾਕ’ ਦੀਆਂ ਸੰਪਤੀਆਂ ਕਿਸੇ ਅਮਰੀਕੀ ਕੰਪਨੀ ਨੂੰ ਵੇਚ ਦੇਵੇ, ਨਹੀਂ ਤਾਂ ਪੂਰੇ ਦੇਸ਼ ਵਿੱਚ ਐਪ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਹਾਲਾਂਕਿ, ਟਰੰਪ ਵਾਰ-ਵਾਰ ਅਜਿਹੇ ਆਦੇਸ਼ ਜਾਰੀ ਕਰਦੇ ਰਹੇ ਹਨ, ਜਿਨ੍ਹਾਂ ਨਾਲ ‘ਟਿਕਟਾਕ’ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਰਹੀ ਹੈ। ਇਸ ਸਮਝੌਤੇ ਬਾਰੇ ਅਜੇ ਵੀ ਬਹੁਤ ਕੁਝ ਸਪੱਸ਼ਟ ਨਹੀਂ ਹੈ, ਪਰ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

LEAVE A REPLY

Please enter your comment!
Please enter your name here