ਪਾਕਿ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਟਰੰਪ ਨੂੰ ਮਿਲੇ

0
15

ਪਾਕਿ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਟਰੰਪ ਨੂੰ ਮਿਲੇ
ਨਿਊਯਾਰਕ/ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਵਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ। ਸ਼ਰੀਫ਼ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਇਜਲਾਸ ਲਈ ਅਮਰੀਕਾ ਵਿਚ ਹਨ ਤੇ ਅੱਜ (ਸ਼ੁੱਕਰਵਾਰ) ਯੂਐੱਨ ਜਨਰਲ ਅਸੈਂਬਲੀ ਦੇ ਪੋਡੀਅਮ ਤੋਂ ਸੰਬੋਧਨ ਕਰਨਗੇ।
ਨਿਊਯਾਰਕ ਤੋਂ ਅਮਰੀਕੀ ਰਾਜਧਾਨੀ ਦੀ ਆਪਣੀ ਸੰਖੇਪ ਫੇਰੀ ਦੌਰਾਨ ਸ਼ਰੀਫ਼ ਵੀਰਵਾਰ ਨੂੰ ਟਰੰਪ ਨੂੰ ਮਿਲੇ। ਸ਼ਾਹਬਾਜ਼ ਸ਼ਰੀਫ ਦੀ ਇਹ ਵ?ਹਾਈਟ ਹਾਊਸ ਦੀ ਪਹਿਲੀ ਫੇਰੀ ਹੈ। ਟਰੰਪ ਨੇ ਪਿਛਲੇ ਕੁਝ ਮਹੀਨਿਆਂ ਵਿਚ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਦੀ ਵਾਈਟ ਹਾਊਸ ਵਿਚ ਦੁਪਹਿਰੇ ਦੇ ਖਾਣੇ ’ਤੇ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਹਾਜ਼ਰ ਸਨ।
ਵਾਈਟ ਹਾਊਸ ਪੁੱਜੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁਖੀ ਆਸਿਮ ਮੁਨੀਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਦੀ ਉਡੀਕ ਕਰਦੇ ਹੋਏ। ਫੋਟੋ: ਪੀਟੀਆਈ
ਇਸ ਤੋਂ ਪਹਿਲਾਂ ਸ਼ਾਹਬਾਜ਼ ਸ਼ਰੀਫ਼ ਮੰਗਲਵਾਰ ਨੂੰ ਨਿਊ ਯਾਰਕ ਵਿਚ ਯੂਐਨਜੀਏ ਸੈਸ਼ਨ ਤੋਂ ਇਕਪਾਸੇ ਟਰੰਪ ਨੂੰ ਮਿਲੇ। ਅਮਰੀਕੀ ਰਾਸ਼ਟਰਪਤੀ ਨੇ ਅਰਬ ਦੇਸ਼ਾਂ ਅਤੇ ਹੋਰ ਦੇਸ਼ਾਂ ਦੇ ਆਗੂਆਂ, ਜਿਨ੍ਹਾਂ ਵਿੱਚ ਮਿਸਰ, ਇੰਡੋਨੇਸ਼ੀਆ, ਕਤਰ, ਸਾਊਦੀ ਅਰਬ ਅਤੇ ਤੁਰਕੀ ਸ਼ਾਮਲ ਸਨ, ਨਾਲ ਇੱਕ ਬਹੁਪੱਖੀ ਮੀਟਿੰਗ ਕੀਤੀ ਸੀ।
ਸ਼ਰੀਫ਼ ਸ਼ਾਮੀਂ 4.52 ਵਜੇ ਦੇ ਕਰੀਬ ਵ?ਹਾਈਟ ਹਾਊਸ ਪਹੁੰਚੇ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਦੋਂ ਸ਼ਰੀਫ਼ ਅਤੇ ਮੁਨੀਰ ਵਾਈਟ ਹਾਊਸ ਪਹੁੰਚੇ ਤਾਂ ਟਰੰਪ ਨੇ ਕਈ ਕਾਰਜਕਾਰੀ ਆਦੇਸ਼ਾਂ ’ਤੇ ਦਸਤਖਤ ਕੀਤੇ ਅਤੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵ?ਹਾਈਟ ਹਾਊਸ ਪੂਲ ਦੇ ਅਨੁਸਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਮੋਟਰ ਕਾਫ਼ਲੇ ਨੂੰ ਸ਼ਾਮੀਂ 6.18 ਵਜੇ ਦੇ ਕਰੀਬ ਵਾਈਟ ਹਾਊਸ ਤੋਂ ਨਿਕਲਦੇ ਦੇਖਿਆ ਗਿਆ।

LEAVE A REPLY

Please enter your comment!
Please enter your name here