ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਦੇ ਕਾਠਮੰਡੂ ਛੱਡਣ ’ਤੇ ਰੋਕ
ਕਾਠਮੰਡੂ, ਨੇਪਾਲ ਵਿਚ ਹਿੰਸਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਤੇ ਯੂਐਮਐਲ ਦੇ ਚੇਅਰਮੈਨ ਕੇਪੀ ਸ਼ਰਮਾ ਓਲੀ ਅਤੇ ਚਾਰ ਹੋਰਾਂ ’ਤੇ ਕਾਠਮੰਡੂ ਛੱਡ ਕੇ ਜਾਣ ’ਤੇ ਰੋਕ ਲਾ ਦਿੱਤੀ ਗਈ ਹੈ। ਇਹ ਫੈਸਲਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਗੌਰੀ ਬਹਾਦਰ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੇ ਕੀਤਾ ਹੈ। ਇਹ ਕਮਿਸ਼ਨ 7en-Z protest ਦੌਰਾਨ ਹੋਈ ਗੋਲੀਬਾਰੀ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਪਾਸਪੋਰਟ ਰੱਦ ਕਰਨ ਤੇ ਇਨ੍ਹਾਂ ’ਤੇ ਸਖਤ ਨਜ਼ਰ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।