ਵੀਅਤਨਾਮ ਵਿੱਚ ਤੂਫਾਨ ਤਬਾਹੀ ਮਚਾਈ; 13 ਮੌਤਾਂ ਦੀ ਖਬਰ
ਹਨੋਈ “: ਤੂਫਾਨ ਬੁਆਲੋਈ ਨੇ ਅੱਜ ਇੱਥੋਂ ਦੇ ਤੱਟੀ ਖੇਤਰਾਂ ਵਿਚ ਨੁਕਸਾਨ ਪਹੁੰਚਾਇਆ ਜਿਸ ਕਾਰਨ 13 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋ ਗਏ। ਜਦੋਂ ਕਿ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਬਿਜਲੀ ਦਾ ਸੰਪਰਕ ਟੁੱਟ ਗਿਆ ਅਤੇ ਸੜਕਾਂ ’ਤੇ ਪਾਣੀ ਭਰ ਗਿਆ।
ਕੌਮੀ ਮੌਸਮ ਏਜੰਸੀ ਨੇ ਕਿਹਾ ਕਿ ਬੁਆਲੋਈ ਲਾਓਸ ਵੱਲ ਵਧਦਿਆਂ ਕਮਜ਼ੋਰ ਪੈ ਗਿਆ ਅਤੇ ਉੱਤਰੀ ਕੇਂਦਰੀ ਤੱਟ ਦੇ ਨਾਲ 8 ਮੀਟਰ (26 ਫੁੱਟ) ਤਕ ਉੱਚੀਆਂ ਲਹਿਰਾਂ ਉੱਠੀਆਂ। ਸਰਕਾਰ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਲਾਪਤਾ ਲੋਕਾਂ ਵਿੱਚ ਮਛੇਰੇ ਵੀ ਸ਼ਾਮਲ ਹਨ ਜਿਨ੍ਹਾਂ ਦੀਆਂ ਕਿਸ਼ਤੀਆਂ ਸਮੁੰਦਰ ਵਿਚ ਹਨ। ਇੱਥੋਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਤੂਫਾਨ ਦੇ ਆਉਣ ਤੋਂ ਬਾਅਦ ਰਾਤ ਬਹੁਤ ਔਖੀ ਕੱਟੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਟੁੱਟ ਜਾਣਗੇ ਤੇ ਹੋਰ ਵੀ ਨੁਕਸਾਨ ਹੋਵੇਗਾ।