ਇੰਡੋਨੇਸ਼ੀਆ ਦੇ ਸਕੂਲ ’ਚ ਇਮਾਰਤ ਡਿੱਗਣ ਨਾਲ ਤਿੰਨ ਮੌਤਾਂ,100 ਜ਼ਖ਼ਮੀ
ਇੰਡੋਨੇਸ਼ੀਆ ਦੇ Sidoarjo ਵਿਚ ਸੋਮਵਾਰ ਦੁਪਹਿਰੇ ਬੋਰਡਿੰਗ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ 100 ਦੇ ਕਰੀਬ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ 65 ਦੇ ਕਰੀਬ ਵਿਦਿਆਰਥੀ ਲਾਪਤਾ ਸਨ, ਜਿਨ੍ਹਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ।
ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਕਾਮਿਆਂ, ਪੁਲੀਸ ਤੇ ਸੁਰੱਖਿਆ ਬਲਾਂ ਨੇ ਹਾਦਸੇ ਦੇ ਅੱਠ ਘੰਟਿਆਂ ਮਗਰੋਂ ਮਲਬੇ ਹੇਠੋਂ ਅੱਠ ਜਣਿਆਂ ਨੂੰ ਬਾਹਰ ਕੱਢਿਆ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਬਚਾਅ ਟੀਮਾਂ ਨੇ ਮਲਬੇ ਹੇਠ ਕਈ ਲਾਸ਼ਾਂ ਦੇਖਣ ਦਾ ਦਾਅਵਾ ਕੀਤਾ ਹੈ।
ਬੋਰਡਿੰਗ ਸਕੂਲ ਕੰਪਲੈਕਸ ਵਿਚ ਲਗਾਏ ਨੋਟਿਸ ਵਿਚ 65 ਵਿਦਿਆਰਥੀ ਲਾਪਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿਚ ਬਹੁਤੇ ਲੜਕੇ ਹਨ ਜੋ 12 ਤੋਂ 17 ਸਾਲ ਉਮਰ ਦੇ ਹਨ ਅਤੇ ਸੱਤਵੀਂ ਤੋਂ 11ਵੇਂ ਜਮਾਤ ਦੇ ਵਿਦਿਆਰਥੀ ਹਨ।