ਟੈਕਸਸ ਦੇ ਕੈਸੀਨੋ ਪਾਰਕਿੰਗ ’ਚ ਚੱਲੀਆਂ ਗੋਲੀਆਂ 2 ਮੌਤਾਂ, 5 ਜ਼ਖਮੀ
ਟੈਕਸਸ : ਟੈਕਸਸ ਦੇ ਇੱਕ ਸਰਹੱਦੀ ਸ਼ਹਿਰ ਵਿੱਚ ਕੈਸੀਨੋ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਪੰਜ ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਈਗਲ ਪਾਸ ਦੇ ਕਿੱਕਾਪੂ ਲੱਕੀ ਈਗਲ ਕੈਸੀਨੋ ਵਿੱਚ ਗੋਲੀਬਾਰੀ ਤੋਂ ਕਈ ਘੰਟੇ ਬਾਅਦ, ਇੱਕ ਟਰੈਫਿਕ ਸਟਾਪ ਦੌਰਾਨ 34 ਸਾਲਾ ਕੇਰੀਅਨ ਰਸ਼ਾਦ ਜੋਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਲਸਨ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਜੋਨਸ ਨੂੰ ਐਤਵਾਰ ਸਵੇਰੇ ਸਟਾਕਡੇਲ ਨੇੜੇ ਅਧਿਕਾਰੀਆਂ ਵੱਲੋਂ ਪਿੱਛਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।