ਈਡੀ ਵੱਲੋਂ ਉਰਵਸ਼ੀ ਰੌਟੇਲਾ ਤੋਂ ਪੁੱਛ-ਪੜਤਾਲ

0
284

ਈਡੀ ਵੱਲੋਂ ਉਰਵਸ਼ੀ ਰੌਟੇਲਾ ਤੋਂ ਪੁੱਛ-ਪੜਤਾਲ
ਨਵੀਂ ਦਿੱਲੀ, ਭਾਰਤੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਤੇ ਮਾਡਲ ਉਰਵਸ਼ੀ ਰੌਟੇਲਾ ਤੋਂ ‘1ਐਕਸਬੈੱਟ’ ਨਾਂ ਦੇ ਆਨਲਾਈਨ ਸੱਟੇਬਾਜ਼ੀ ਤੇ ਗੇਮਿੰਗ ਪਲੇਟਫਾਰਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ। ਉਰਵਸ਼ੀ ਰੌਟੇਲਾ (31) ਇਸ ਪਲੇਟਫਾਰਮ ਦੀ ਭਾਰਤ ਵਿੱਚ ਅੰਬੈਸਡਰ ਹੈ, ਜੋ ਕੈਰੇਬਿਆਈ ਟਾਪੂ ਕੁਰਕਾਓ ਵਿੱਚ ਰਜਿਸਟਰਡ ਹੈ।ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ ਐੱਮ ਐੱਲ ਏ) ਦੀਆਂ ਤਜਵੀਜ਼ਾਂ ਤਹਿਤ ਉਸਦਾ ਬਿਆਨ ਦਰਜ ਕੀਤਾ ਹੈ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਈਡੀ ਨੇ ਇਸ ਜਾਂਚ ਤਹਿਤ ਕ੍ਰਿਕਟਰ ਯੁਵਰਾਜ ਸਿੰਘ, ਸੁਰੇਸ਼ ਰੈਣਾ, ਰੌਬਿਨ ਉਥੱਪਾ ਅਤੇ ਸ਼ਿਖਰ ਧਵਨ ਵਰਗੇ ਕ੍ਰਿਕਟਰਾਂ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ, ਮਿਮੀ ਚੱਕਰਵਰਤੀ (ਸਾਬਕਾ ਟੀ ਐੱਮ ਸੀ ਸੰਸਦ ਮੈਂਬਰ) ਅਤੇ ਅੰਕੁਸ਼ ਹਾਜ਼ਰਾ (ਬੰਗਾਲੀ ਕਲਾਕਾਰ) ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਕੁਝ ਚਰਚਿਤ ਸੋਸ਼ਲ ਮੀਡੀਆ ਸ਼ਖ਼ਸੀਅਤਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੁਝ ਖਿਡਾਰੀਆਂ ਅਤੇ ਅਦਾਕਾਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ।

LEAVE A REPLY

Please enter your comment!
Please enter your name here