ਅਖੌਤੀ ਬਾਬਾ ਦਾ ਅਸ਼ਲੀਲ ਚੈਟ ਰਾਹੀਂ ਦੁਬਈ ਦੇ ਸ਼ੇਖ ਲਈ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧ

0
294

ਅਖੌਤੀ ਬਾਬਾ ਦਾ ਅਸ਼ਲੀਲ ਚੈਟ ਰਾਹੀਂ ਦੁਬਈ ਦੇ ਸ਼ੇਖ ਲਈ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧ
ਚੰਡੀਗੜ੍ਹ : ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫਤਾਰ ਅਖੌਤੀ ਬਾਬੇ ਚੈਤੰਨਯਨੰਦ ਸਰਸਵਤੀ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵਟਸਐਪ ਚੈਟ ਮੁਤਾਬਕ ਇਹ ਅਖੌਤੀ ਸਾਧ ਮਹਿਲਾਵਾਂ ਨੂੰ ਕਥਿਤ ਅਸ਼ਲੀਲ ਸੁਨੇਹੇ ਭੇਜਦਾ ਸੀ। ਚੈਤੰਨਯਨੰਦ ਨੂੰ ਪਿਛਲੇ ਦਿਨੀਂ ਆਗਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਹੈਰਾਨੀਜਨਕ ਵੈੱਟਸਅੱਪ ਚੈਟ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ 62 ਸਾਲਾ ਇਹ ਬਾਬਾ ਕਥਿਤ ਤੌਰ ’ਤੇ ਇੱਕ “ਦੁਬਈ ਸ਼ੇਖ” ਲਈ ਔਰਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਨਿਯਮਿਤ ਤੌਰ ’ਤੇ ਆਪਣੇ ਸੰਸਥਾਨ ਨਾਲ ਜੁੜੀਆਂ ਨੌਜਵਾਨ ਔਰਤਾਂ ਨੂੰ ਅਸ਼ਲੀਲ ਸੁਨੇਹੇ ਭੇਜਦਾ ਸੀ।
ਇਨ੍ਹਾਂ ਗੱਲਬਾਤਾਂ ਵਿੱਚ ਇੱਕ ਚੈਟ ਅਜਿਹੀ ਵੀ ਹੈ ਜਿਸ ਵਿੱਚ ਚੈਤੰਨਯਨੰਦ ਇੱਕ ਵਿਦਿਆਰਥਣ ’ਤੇ ਕਥਿਤ ਤੌਰ ’ਤੇ ਇੱਕ ਅਮੀਰ ਗ੍ਰਾਹਕ ਲਈ ਜਿਨਸੀ ਸਬੰਧਾਂ ਲਈ ਦਬਾਅ ਪਾਉਂਦਾ ਨਜ਼ਰ ਆ ਰਿਹਾ ਹੈ।
ਚੈਤੰਨਯਨੰਦ ਨੂੰ ਐਤਵਾਰ ਨੂੰ ਤੜਕੇ 3:30 ਵਜੇ ਆਗਰਾ ਦੇ ਤਾਜ ਗੰਜ ਖੇਤਰ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ‘ਪਾਰਥ ਸਾਰਥੀ’ ਦੇ ਉਪਨਾਮ ਹੇਠ ਰਹਿ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਲਗਪਗ ਦੋ ਮਹੀਨਿਆਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ, ਵ੍ਰਿੰਦਾਵਨ, ਮਥੁਰਾ ਅਤੇ ਆਗਰਾ ਦੇ ਵਿਚ ਘੁੰਮ ਰਿਹਾ ਸੀ ਅਤੇ ਪਛਾਣ ਤੋਂ ਬਚਣ ਲਈ ਸਾਧਾਰਨ ਹੋਟਲਾਂ ਵਿੱਚ ਰੁਕ ਰਿਹਾ ਸੀ।

LEAVE A REPLY

Please enter your comment!
Please enter your name here