ਡੰਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸਿਕੋ ’ਚ ਮੌਤ

0
235

ਡੰਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸਿਕੋ ’ਚ ਮੌਤ
ਮੈਕਸੀਕੋ : ਡੰਕੀ ਲਾ ਕੇ ਅਮਰੀਕਾ ਜਾ ਰਹੇ ਪੰੰਜਾਬ ਦੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਰਤੀ ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਮਰੀਕਾ ਜਾਣ ਲਈ ਉਸ ਨੇ ਟਰੈਵਲ ਏਜੰਟਾਂ ਨੂੰ 37 ਲੱਖ ਰੁਪਏ ਦਿੱਤੇ ਸਨ। ਉਸ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਦੀਪ ਪਿਛਲੇ ਸਾਲ ਜੁਲਾਈ ਵਿੱਚ ਏਜੰਟ ਰਾਹੀਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਇਹ ਸੌਦਾ 33 ਲੱਖ ਰੁਪਏ ਵਿੱਚ ਤੈਅ ਹੋਇਆ ਸੀ, ਜਦੋਂ ਉਹ ਮੈਕਸਿਕੋ ਪਹੁੰਚਿਆ ਤਾਂ ਏਜੰਟਾਂ ਨੇ ਉਸ ਨੂੰ ਇੱਕ ਸਾਲ ਤੱਕ ਇੱਕ ਕਮਰੇ ਵਿੱਚ ਭੁੱਖਾ-ਪਿਆਸਾ ਬੰਦ ਰੱਖਿਆ। ਇਸ ਦੌਰਾਨ ਏਜੰਟਾਂ ਨੇ ਚਾਰ ਲੱਖ ਰੁਪਏ ਹੋਰ ਮੰਗੇ, ਜੋ ਪਰਿਵਾਰ ਨੇ ਮਜਬੂਰੀ ’ਚ ਭੇਜ ਦਿੱਤੇ। ਪਰਿਵਾਰ ਨੂੰ ਸ਼ਨਿਚਰਵਾਰ ਨੂੰ ਹਰਦੀਪ ਦੀ ਮੌਤ ਬਾਰੇ ਪਤਾ ਲੱਗਾ। ਹਰਦੀਪ ਦੀ ਸੋਸ਼ਲ ਮੀਡੀਆ ’ਤੇ ਵੀਡਿਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਕੁੱਝ ਏਜੰਟਾਂ ਦੇ ਨਾਂ ਲੈ ਕੇ ਠੱਗੀ ਮਾਰਨ ਦਾ ਦੋਸ਼ ਲਾਇਆ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਮੁਹਾਲੀ ਦੇ ਐੱਸ ਐੱਸ ਪੀ ਹਰਮਨ ਹਾਂਸ ਤੋਂ ਇਨ੍ਹਾਂ ਏਜੰਟਾਂ ਖ਼?ਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ। ਉਸ ਨੇ ਕਿਹਾ ਕਿ ਸੀ ਕਿ ਜੇ ਉਸ ਨੂੰ ਕੁੱਝ ਹੁੰਦਾ ਹੈ ਤਾਂ ਇਹੀ ਏਜੰਟ ਜ਼ਿੰਮੇਵਾਰ ਹੋਣਗੇ। ਪਰਿਵਾਰ ਹੁਣ ਉਸ ਦੀ ਦੇਹ ਭਾਰਤ ਲਿਆਉਣ ਲਈ ਚਾਰਾਜੋਈ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸੰਧੀ ਭਾਰਤ ਸਰਕਾਰ ਕੋਲੋਂ ਵੀ ਮਦਦ ਮੰਗੀ ਹੈ।

LEAVE A REPLY

Please enter your comment!
Please enter your name here