ਅਨਿਸ਼ਚਿਤਤਾ ਦੇ ਨਵੇਂ ਦੌਰ ਦਾ ਸਾਹਮਣਾ ਕਰ ਰਿਹਾ ਅਮਰੀਕਾ

0
241

ਅਨਿਸ਼ਚਿਤਤਾ ਦੇ ਨਵੇਂ ਦੌਰ ਦਾ ਸਾਹਮਣਾ ਕਰ ਰਿਹਾ ਅਮਰੀਕਾ
ਨਿਊਯਾਰਕ : ਸਰਕਾਰ ਦਾ ਕੰਮਕਾਜ ਠੱਪ ਹੋਣ ਕਾਰਨ ਅਮਰੀਕਾ ਨੂੰ ਅਨਿਸ਼ਚਿਤਤਾ ਦੇ ਇੱਕ ਨਵੇਂ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ ਸੀਮਾ ਤੱਕ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਚਾਲੂ ਰੱਖਣ ਲਈ ਕਿਸੇ ਸਮਝੌਤੇ ’ਤੇ ਪਹੁੰਚਣ ਵਿੱਚ ਅਸਫਲ ਰਹੇ।
ਲਗਪਗ 7,50,000 ਸੰਘੀ ਕਰਮਚਾਰੀਆਂ ਨੂੰ ਛੁੱਟੀ ’ਤੇ ਭੇਜੇ ਜਾਣ ਦੀ ਉਮੀਦ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਸੰਭਾਵਤ ਤੌਰ ’ਤੇ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਸ਼ਾਇਦ ਸਥਾਈ ਤੌਰ ’ਤੇ ਬਹੁਤ ਸਾਰੇ ਦਫ਼ਤਰ ਬੰਦ ਕਰ ਦਿੱਤੇ ਜਾਣਗੇ।
ਉਨ੍ਹਾਂ ਦਾ ਦੇਸ਼ ਨਿਕਾਲੇ ਦਾ ਏਜੰਡਾ ਪੂਰੀ ਰਫ਼ਤਾਰ ਨਾਲ ਚੱਲਣ ਦੀ ਉਮੀਦ ਹੈ, ਜਦੋਂ ਕਿ ਸਿੱਖਿਆ, ਵਾਤਾਵਰਣ ਅਤੇ ਹੋਰ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਆਰਥਿਕ ਨਤੀਜਿਆਂ ਦਾ ਅਸਰ ਦੇਸ਼ ਭਰ ਵਿੱਚ ਫੈਲਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here