ਦਸੰਬਰ ਦੇ ਸ਼ੁਰੂ ’ਚ ਭਾਰਤ ਆਉਣਗੇ ਰੂਸੀ ਰਾਸ਼ਟਰਪਤੀ
ਨਵੀਂ ਦਿੱਲੀ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 5 ਦਸੰਬਰ ਦੇ ਨੇੜੇ ਤੇੜੇ ਭਾਰਤ ਆਉਣ ਦੀ ਸੰਭਾਵਨਾ ਹੈ ਤੇ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਚਰਚਾ ਕਰਨਗੇ। ਇਸ ਹਾਈ-ਪ੍ਰੋਫਾਈਲ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਹਾਲੇ ਸਪਸ਼ਟ ਨਹੀਂ ਹੈ ਕਿ ਰੂਸੀ ਰਾਸ਼ਟਰਪਤੀ ਇੱਕ ਦਿਨ ਦੀ ਯਾਤਰਾ ਲਈ ਆਉਣਗੇ ਜਾਂ ਉਹ ਦੋ ਦਿਨਾਂ ਲਈ ਭਾਰਤ ਵਿੱਚ ਰਹਿਣਗੇ।
ਪੂਤਿਨ ਦੀ ਯਾਤਰਾ ਤੋਂ ਪਹਿਲਾਂ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਗਲੇ ਮਹੀਨੇ ਰਾਸ਼ਟਰਪਤੀ ਦੌਰੇ ਸਬੰਧੀ ਭਾਰਤ ਦੀ ਯਾਤਰਾ ਕਰਨਗੇ।
ਰੂਸੀ ਰਾਸ਼ਟਰਪਤੀ ਆਖਰੀ ਵਾਰ 2021 ਵਿੱਚ ਭਾਰਤ ਆਏ ਸਨ। ਪੂਤਿਨ ਦੀ ਯਾਤਰਾ ਦੀਆਂ ਤਰੀਕਾਂ ਬਾਰੇ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।