ਤੂਫਾਨ ਕਾਰਨ ਨੈਦਰਲੈਂਡਜ਼ ਹਵਾਈ ਅੱਡੇ ’ਤੇ ਸੌ ਤੋਂ ਵੱਧ ਉਡਾਣਾਂ ਰੱਦ
ਐਮਸਟਰਡਮ : ਤੂਫਾਨ ਐਮੀ ਦੇ ਕਹਿਰ ਕਾਰਨ ਸ਼ਨਿਚਰਵਾਰ ਨੂੰ ਨੈਦਰਲੈਂਡਜ਼ ਦੇ ਸ਼ਿਫੋਲ ਹਵਾਈ ਅੱਡੇ ਉੱਤੇ ਘੱਟੋ-ਘੱਟ 80 ਆਉਣ ਵਾਲੀਆਂ ਅਤੇ 70 ਤੋਂ ਵੱਧ ਬਾਹਰ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਹਵਾਈ ਅੱਡੇ ਨੇ ਆਪਣੀ ਵੈੱਬਸਾਈਟ ਉੱਤੇ ਸਾਂਝੀ ਕੀਤੀ ਹੈ।
ਰਾਇਲ ਨੈਦਰਲੈਂਡਜ਼ ਮੈਟਰੋਲੋਜੀਕਲ ਇੰਸਟੀਚਿਊਟ (ਕੇਐਨਐਮਆਈ) ਨੇ ਡੱਚ ਤੱਟ ਦੇ ਨਾਲ 90 ਕਿਲੋਮੀਟਰ ਪ੍ਰਤੀ ਘੰਟਾ ਅਤੇ ਅੰਦਰੂਨੀ ਖੇਤਰਾਂ ਵਿੱਚ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਲਈ ਤੂਫ਼ਾਨ ਐਮੀ ਲਈ ਚਿਤਾਵਨੀ ਜਾਰੀ ਕੀਤੀ ਹੈ। ਰੱਦ ਕੀਤੀਆਂ ਗਈਆਂ ਬਹੁਤੀਆਂ ਉਡਾਣਾਂ KLM, 1ir6rance-KLM ਦੀ ਡੱਚ ਆਰਮ ਵਲੋਂ ਸੰਚਾਲਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਹੈ ਕਿ ਤੂਫਾਨ ਜਾਰੀ ਰਹਿਣ ਨਾਲ ਐਤਵਾਰ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।