ਪੰਜਾਬ ’ਚ ਖੰਘ ਦੀ ਦਵਾਈ ’ਤੇ ਪ੍ਰਬੰਧੀ

0
94

ਪੰਜਾਬ ’ਚ ਖੰਘ ਦੀ ਦਵਾਈ ’ਤੇ ਪ੍ਰਬੰਧੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਵਿੱਚ 14 ਬੱਚਿਆਂ ਦੀ ਮੌਤ ਤੋਂ ਬਾਅਦ ’ਕੋਲਡਰਿਫ’ ਖੰਘ ਦੇ ਸੀਰਪ ਦੀ ਵਿਕਰੀ, ਵੰਡ ਅਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਅਨੁਸਾਰ ਇਹ ਮੌਤਾਂ ਦੂਸ਼ਿਤ ਦਵਾਈ ਦੇ ਸੇਵਨ ਕਾਰਨ ਹੋਈਆਂ ਸਨ।
ਸੋਮਵਾਰ ਨੂੰ ਫੂਡ ਐਂਡ ਡਰੱਗਜ਼ ਐਡਮਿਨਿਸਟ?ਰੇਸ਼ਨ (ਐਫ.ਡੀ.ਏ.), ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਦੀ ਡਰੱਗਜ਼ ਟੈਸਟਿੰਗ ਲੈਬਾਰਟਰੀ ਅਤੇ ਐੱਫ.ਡੀ.ਏ. ਦੇ ਸਰਕਾਰੀ ਵਿਸ਼ਲੇਸ਼ਕ ਵੱਲੋਂ ’ਕੋਲਡਰਿਫ’ ਸੀਰਪ ਨੂੰ Not of Standard Quality ਘੋਸ਼ਿਤ ਕੀਤਾ ਗਿਆ ਹੈ।
ਇਹ ਦਵਾਈ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਸੁੰਗੂਵਰਛਤਰਮ (ਮਥੁਰਾ) ਵਿਖੇ ਸ੍ਰੇਸਨ ਫਾਰਮਾਸਿਊਟੀਕਲ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਇਸ ਦਾ ਬੈਚ ਨੰਬਰ SR-13 ਹੈ।
ਪੰਜਾਬ ਐੱਫ.ਡੀ.ਏ. ਦੇ ਆਦੇਸ਼ ਵਿੱਚ ਕਿਹਾ ਗਿਆ ਹੈ, ‘‘ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕਿਉਂਕਿ ਇਸ ਉਤਪਾਦ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈਆਂ ਬੱਚਿਆਂ ਦੀਆਂ ਮੌਤਾਂ ਨਾਲ ਜੋੜਿਆ ਗਿਆ ਹੈ, ਇਸ ਲਈ ਜਨਤਕ ਹਿੱਤ ਵਿੱਚ ਉਪਰੋਕਤ ਉਤਪਾਦ ਨੂੰ ਪੰਜਾਬ ਰਾਜ ਵਿੱਚ ਵਿਕਰੀ, ਵੰਡ ਅਤੇ ਵਰਤੋਂ ਲਈ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਮਨਾਹੀ ਕੀਤੀ ਜਾਂਦੀ ਹੈ।’’

LEAVE A REPLY

Please enter your comment!
Please enter your name here