ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂਕੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਮੀਟਿੰਗ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯੂਕੇ ਵਿੱਚ ਹੋਰ ਬਾਲੀਵੁੱਡ ਫ਼ਿਲਮਾਂ ਬਣਾਉਣ ਲਈ ਇੱਕ ਸੌਦੇ ਦਾ ਐਲਾਨ ਕੀਤਾ। ਮੀਟਿੰਗ ਤੋਂ ਬਾਅਦ ਸਟਾਰਮਰ ਨਾਲ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਕੇ ਵਿਚਕਾਰ ਤਕਨਾਲੋਜੀ ਭਾਈਵਾਲੀ ਵਿੱਚ ਬੇਅੰਤ ਸਮਰੱਥਾ ਹੈ।
ਉਨ੍ਹਾਂ ਨੇ ਜਲ ਸੈਨਾ ਅਭਿਆਸਾਂ ਦੇ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਜਦੋਂ ਦੋਵੇਂ ਨੇਤਾਵੲ ਦੀ ਮਿਲਣੀ ਦੌਰਾਨ ਦੋਵਾਂ ਦੇਸ਼ਾਂ ਦੇ ਕੈਰੀਅਰ ਬੈਟਲ ਗਰੁੱਪ ਅਰਬ ਸਾਗਰ ਵਿੱਚ ਇੱਕ ਹਫ਼ਤੇ ਤੱਕ ਚੱਲਣ ਵਾਲਾ ਅਭਿਆਸ ਕਰ ਰਹੇ ਸਨ।