ਭੂਚਾਲ ਨਾਲ ਕੰਬਿਆ ਨੇਪਾਲ
ਕਾਠਮੰਡੂ : ਪੱਛਮੀ ਨੇਪਾਲ ਦੇ ਸੂਦੂਰਪੱਛਮ ਸੂਬੇ ਵਿੱਚ ਬੁੱਧਵਾਰ ਨੂੰ 4.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਤੁਰੰਤ ਖ਼ਬਰ ਨਹੀਂ ਹੈ। ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਅਨੁਸਾਰ ਭੂਚਾਲ ਦੇ ਝਟਕੇ ਰਾਤ 1:08 ਵਜੇ ਮਹਿਸੂਸ ਕੀਤੇ ਗਏ ਜਿਸ ਦਾ ਕੇਂਦਰ ਬਾਝਾਂਗ ਜ਼ਿਲ੍ਹੇ ਦੇ ਦੰਤੋਲਾ ਖੇਤਰ ਵਿੱਚ ਸੀ। ਬਾਝਾਂਗ ਜ਼ਿਲ੍ਹਾ ਕਾਠਮੰਡੂ ਤੋਂ ਲਗਭਗ 475 ਕਿਲੋਮੀਟਰ ਪੱਛਮ ਵਿੱਚ ਪੈਂਦਾ ਹੈ। ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਬਾਜੂਰਾ, ਬੈਤੜੀ ਅਤੇ ਦਾਰਚੂਲਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕੇ ਕਾਰਨ ਹੋਏ ਕਿਸੇ ਵੀ ਨੁਕਸਾਨ ਬਾਰੇ ਤੁਰੰਤ ਕੋਈ ਰਿਪੋਰਟ ਨਹੀਂ ਮਿਲੀ।