ਪੌਲ ਕਪੂਰ ਨੇ ਉਪ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆ
ਵਾਸ਼ਿੰਗਟਨ : ਭਾਰਤੀ-ਅਮਰੀਕੀ ਲੇਖਕ ਅਤੇ ਸੁਰੱਖਿਆ ਮਾਹਿਰ ਪੌਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਲੈ ਲਿਆ। ਬੁੱਧਵਾਰ ਦੇਰ ਰਾਤ ਬਿਊਰੋ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਇਹ ਐਲਾਨ ਕੀਤਾ।
ਪੋਸਟ ਵਿੱਚ ਕਿਹਾ ਗਿਆ ਹੈ, ‘‘ਉਪ ਵਿਦੇਸ਼ ਮੰਤਰੀ ਪੌਲ ਕਪੂਰ ਦਾ ਸਵਾਗਤ ਹੈ! ਅੱਜ ਸਵੇਰੇ ਡਾ. ਕਪੂਰ ਨੂੰ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਦਿਵਾਇਆ ਗਿਆ।’’ ਉਪ ਵਿਦੇਸ਼ ਮੰਤਰੀ ਵਜੋਂ ਕਪੂਰ ਭਾਰਤ, ਨੇਪਾਲ, ਪਾਕਿਸਤਾਨ, ਕਜ਼ਾਖ਼ਸਤਾਨ, ਮਾਲਦੀਵ, ਤਾਜਿਕਿਸਤਾਨ, ਤੁਰਕਮਿਨਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਅਮਰੀਕਾ ਦੀ ਕੂਟਨੀਤਕ ਰੁਝੇਵਿਆਂ ਤੇ ਰਣਨੀਤਕ ਭਾਈਵਾਲੀ ਨਾਲ ਜੁੜੇ ਮਾਮਲੇ ਦੇਖਣਗੇ। ਉਹ ਡੋਲਨਡ ਲੂ ਦੀ ਜਗ੍ਹਾ ਲੈਣਗੇ, ਜੋ 2021 ਤੋਂ ਅਹੁਦੇ ’ਤੇ ਤਾਇਨਾਤ ਸਨ।


