ਪਾਕਿ ਲਈ ਲੋਕਤੰਤਰ ਬੇਗਾਨਾ ਸੰਕਲਪ’: ਭਾਰਤ ਦਾ ਕਹਿਣਾ

0
90

ਪਾਕਿ ਲਈ ਲੋਕਤੰਤਰ ਬੇਗਾਨਾ ਸੰਕਲਪ’: ਭਾਰਤ ਦਾ ਕਹਿਣਾ
ਸੰਯੁਕਤ ਰਾਸ਼ਟਰ : ਲੋਕਤੰਤਰ ਪਾਕਿਸਤਾਨ ਲਈ ਇੱਕ ‘ਬੇਗਾਨਾ’ਸੰਕਲਪ ਹੈ, ਭਾਰਤ ਨੇ ਇਸਲਾਮਾਬਾਦ ਨੂੰ ਆਪਣੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਵਿੱਚ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖ਼ਤਮ ਕਰਨ ਲਈ ਕਿਹਾ ਹੈ, ਜਿੱਥੇ ਆਬਾਦੀ ਫ਼ੌਜੀ ਕਬਜ਼ੇ, ਦਮਨ, ਬੇਰਹਿਮੀ ਅਤੇ ਸ਼ੋਸ਼ਣ ਵਿਰੁੱਧ ਖੁੱਲ੍ਹੇ ਵਿਦਰੋਹ ਵਿੱਚ ਹੈ।
ਸ਼ੁੱਕਰਵਾਰ ਨੂੰ ‘ਸੰਯੁਕਤ ਰਾਸ਼ਟਰ ਸੰਗਠਨ: Looking into the 6uture’ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਖੁੱਲ੍ਹੀ ਬਹਿਸ ਵਿੱਚ ਪਾਕਿਸਤਾਨ ਦੇ ਦੂਤ ਵੱਲੋਂ ਕੀਤੇ ਗਏ ਹਵਾਲਿਆਂ ਦਾ ਜਵਾਬ ਦਿੰਦੇ ਹੋਏ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਰਵਥਾਨੇਨੀ ਹਰੀਸ਼ ਨੇ ਕਿਹਾ, ‘‘ਜੰਮੂ ਅਤੇ ਕਸ਼ਮੀਰ ਦੇ ਲੋਕ ਭਾਰਤ ਦੀਆਂ ਸਮੇਂ ਦੀ ਪਰਖ ’ਤੇ ਖਰੀਆਂ ਉੱਤਰੀਆਂ ਲੋਕਤੰਤਰੀ ਪਰੰਪਰਾਵਾਂ ਅਤੇ ਸੰਵਿਧਾਨਕ ਢਾਂਚੇ ਦੇ ਅਨੁਸਾਰ ਆਪਣੇ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ, ਬੇਸ਼ੱਕ, ਜਾਣਦੇ ਹਾਂ ਕਿ ਇਹ ਸੰਕਲਪ ਪਾਕਿਸਤਾਨ ਲਈ ਬੇਗਾਨੇ ਹਨ।’’
ਦੂਤ ਨੇ ਦੁਹਰਾਇਆ ਕਿ ਜੰਮੂ ਅਤੇ ਕਸ਼ਮੀਰ “ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਰਿਹਾ ਹੈ, ਹੈ ਅਤੇ ਰਹੇਗਾ।”
ਇਸਲਾਮਾਬਾਦ ਨੂੰ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਹਰੀਸ਼ ਨੇ ਕਿਹਾ, “ਅਸੀਂ ਪਾਕਿਸਤਾਨ ਨੂੰ ਇਸ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਵਿੱਚ ਗੰਭੀਰ ਅਤੇ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਖ਼ਤਮ ਕਰਨ ਲਈ ਕਹਿੰਦੇ ਹਾਂ, ਜਿੱਥੇ ਆਬਾਦੀ ਪਾਕਿਸਤਾਨ ਦੇ ਫ਼ੌਜੀ ਕਬਜ਼ੇ, ਦਮਨ, ਬੇਰਹਿਮੀ ਅਤੇ ਸਰੋਤਾਂ ਦੇ ਗੈਰ-ਕਾਨੂੰਨੀ ਸ਼ੋਸ਼ਣ ਵਿਰੁੱਧ ਖੁੱਲ੍ਹੇ ਵਿਦਰੋਹ ਵਿੱਚ ਹੈ।”

LEAVE A REPLY

Please enter your comment!
Please enter your name here