ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹਵਾਈ ਕਿਰਾਏ 20 ਫੀਸਦ ਵਧੇ

0
88

ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹਵਾਈ ਕਿਰਾਏ 20 ਫੀਸਦ ਵਧੇ
ਸਿਡਨੀ :ਹਵਾਈ ਸਫਰ ਅਗਲੇ ਮਹੀਨੇ ਪਹਿਲੀ ਨਵੰਬਰ ਤੋਂ ਮਹਿੰਗਾ ਹੋ ਗਿਆ ਹੈ। ਨਵੇਂ ਸਾਲ ਦੀ ਆਮਦ ਤੇ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਅੰਤਰਰਾਸ਼ਟਰੀ ਸਫਰ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਵੱਖ-ਵੱਖ ਏਅਰ ਲਾਈਨਾਂ ਨੇ ਆਪਣੀ ਵੈਬਸਾਈਟ ’ਤੇ ਪਹਿਲੀ ਨਵੰਬਰ ਤੋਂ ਟਿਕਟਾਂ ਦੀ ਵਿਕਰੀ ਵਿਚ ਵਾਧਾ ਕੀਤਾ ਹੈ।
ਹਵਾਈ ਟਿਕਟਾਂ ਦੇ ਏਜੰਟ ਨੇ ਦੱਸਿਆ ਕਿ ਸਿਡਨੀ ਤੋਂ ਦਿੱਲੀ ਹਵਾਈ ਸਫ਼ਰ ਕੁਝ ਦਿਨ ਪਹਿਲੋਂ 950 ਡਾਲਰ ਦੇ ਕਰੀਬ ਸੀ ਜੋ ਹੁਣ 1200 ਤੋਂ ਵੀ ਵੱਧ ਹੋ ਗਿਆ ਹੈ। ਇਸ ਵਿਚ ਹੋਰ ਵਾਧਾ ਹੋ ਸਕਦਾ ਹੈ। ਵਧੇਰੇ ਏਅਰ ਲਾਈਨ ਕੰਪਨੀਆਂ ਨੇ ਮੁਸਾਫ਼ਰਾਂ ਦੇ ਕੈਰੀ ਬੈਗ ਦਾ ਭਾਰ ਜੋ ਪਹਿਲੋਂ ਦਸ ਕਿਲੋਗ੍ਰਾਮ ਸਨ, ਨੂੰ ਘੱਟ ਕਰਕੇ ਸੱਤ ਕਿਲੋਗ੍ਰਾਮ ਕਰ ਦਿੱਤਾ ਹੈ। ਇਸ ਵਿੱਚ ਲੈਪਟੌਪ ਲੈ ਕੇ ਜਾਣ ਦੀ ਛੋਟ ਦੇਣੀ ਵੀ ਬੰਦ ਕਰ ਦਿੱਤੀ ਗਈ ਹੈ। ਕਾਊਂਟਰ ਉੱਤੇ ਜਮ?ਹਾਂ ਕਰਵਾਏ ਜਾ ਰਹੇ ਅਟੈਚੀ ਵਿੱਚ ਮੋਬਾਈਲ ਚਾਰਜ ਕਰਨ ਵਾਲਾ ਪਾਵਰ ਬੈਂਕ ਰੱਖਣ ਤੇ ਹੋਰ ਬੈਟਰੀ ਉਪਕਰਣ ਰੱਖਣ ਦੀ ਸਖ਼ਤ ਮਨਾਹੀ ਹੈ। ਜਨਵਰੀ- ਫ਼ਰਵਰੀ ਵਿੱਚ ਟਿਕਟਾਂ ਦੀਆਂ ਕੀਮਤਾਂ ਘੱਟ ਹੋਣ ਦਾ ਅਨੁਮਾਨ ਹੈ।

LEAVE A REPLY

Please enter your comment!
Please enter your name here