ਲੰਡਨ ਵਿਖੇ ਸਿੱਖ ਔਰਤ ’ਤੇ ‘ਨਸਲੀ ਹਮਲੇ’ ਮਗਰੋਂ ਭਾਰਤੀ ਭਾਈਚਾਰੇ ’ਚ ਰੋਸ ਲੰਡਨ/ਵਾਲਸਾਲ : ਭਾਰਤੀ ਮੂਲ ਦੀ ਔਰਤ ਨਾਲ ਵੀਕੈਂਡ ਦੌਰਾਨ ਕਥਿਤ ਤੌਰ ਵਾਪਰੀ ‘ਨਸਲੀ ਹਮਲੇ’ ਅਤੇ ਜਬਰ ਜਨਾਹ ਦੀ ਘਟਨਾ ਕਾਰਨ ਇੰਗਲੈਂਡ ਦੇ ਵਾਲਸਾਲ ਦੇ ਪਾਰਕ ਹਾਲ ਇਲਾਕੇ ਦੇ ਵਸਨੀਕਾਂ ਵਿੱਚ ਪਾਰੀ ਰੋਸ ਹੈ। ਲੰਡਨ ਤੋਂ ਲਗਭਗ 220 ਕਿਲੋਮੀਟਰ ਦੂਰ ਪੱਛਮੀ ਮਿਡਲੈਂਡਜ਼ ਖੇਤਰ ਦੇ ਵਾਲਸਾਲ ਵਿੱਚ ਵਾਪਰੇ ਇਸ ਜਬਰ ਜਨਾਹ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਇੱਕ 32 ਸਾਲਾ ਵਿਅਕਤੀ ਅਜੇ ਵੀ ਹਿਰਾਸਤ ਵਿੱਚ ਹੈ, ਜਿਸ ਤੋਂ ਪੁਲੀਸ ਪੁੱਛਗਿੱਛ ਕਰ ਰਹੀ ਹੈ।। ਯੂਕੇ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਵਾਲਸਾਲ ਵਿੱਚ ਵਾਪਰੀ ਘਟਨਾ ਇੱਕ ਭਿਆਨਕ ਅਪਰਾਧ ਹੈ। ਮੇਰੀਆਂ ਸੰਵੇਦਨਾਵਾਂ ਪੀੜਤਾ ਅਤੇ ਉਸ ਦੇ ਪਰਿਵਾਰ ਨਾਲ ਹਨ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਮੈਂ ਸਥਾਨਕ ਸਿੱਖ ਭਾਈਚਾਰੇ ਵਿੱਚ ਮਹਿਸੂਸ ਹੋਣ ਵਾਲੇ ਸਹਿਮ ਨੂੰ ਸਮਝਦੀ ਹਾਂ। ਮੈਂ ਪੁਲੀਸ ਅਤੇ ਸਥਾਨਕ ਆਗੂਆਂ ਤੋਂ ਇਹ ਭਰੋਸਾ ਲਿਆ ਹੈ ਕਿ ਉਹ ਇਸ ਅਪਰਾਧ ਤੋਂ ਪ੍ਰਭਾਵਿਤ ਹਰ ਕਿਸੇ ਦਾ ਸਹਿਯੋਗ ਕਰਨ ਲਈ ਸੰਭਵ ਕੋਸ਼ਿਸ਼ ਕਰ ਰਹੇ ਹਨ।’’


