ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

0
5

ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ
ਵੈਨਕੂਵਰ : ਤਿੰਨ ਸਾਲ ਪਹਿਲਾਂ ਯੂ ਬੀ ਸੀ ਕੈਂਪਸ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ ਕਬੂਲ ਕਰ ਲੈਣ ਦੇ ਬਾਵਜੂਦ ਬੀ ਸੀ ਸੁਪਰੀਮ ਕੋਰਟ ਦੇ ਜੱਜ ਨੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ।
ਜੁਰਮ ਕਰਨ ਤੋਂ ਬਾਅਦ ਹਿੰਸਕ ਢੰਗ ਅਪਣਾਉਣ ਬਦਲੇ ਤਿੰਨਾਂ ਨੂੰ 5-5 ਸਾਲ ਵੱਖਰੀ ਕੈਦ ਸੁਣਾਈ ਗਈ ਹੈ। ਪ੍ਰਾਪਤਰ ਜਾਣਕਾਰੀ ਅਨੁਸਾਰ ਇਕਬਾਲ ਕੰਗ ਅਤੇ ਬੇਪਤਿਸਤੇ ਨੂੰ 17 ਸਾਲਾਂ ਬਾਦ ਪੈਰੋਲ ਮਿਲ ਸਕੇਗੀ, ਪਰ ਬਲਰਾਜ ਬਸਰਾ ਲਗਾਤਾਰ 25 ਸਾਲ ਜੇਲ ਵਿੱਚ ਕੱਟਣ ਤੋਂ ਬਾਦ ਹੀ ਉਹ ਪੈਰੋਲ ਲਈ ਬੇਨਤੀ ਕਰ ਸਕੇਗਾ।
ਜਾਂਚ ਟੀਮ ਦੇ ਸਾਰਜੈਂਟ ਫਰੈਂਡਾ ਫੋਗ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਸ਼ਾਲ ਵਾਲੀਆ ਨੂੰ ਮਾਰਨ ਤੋਂ ਬਾਦ ਸਬੂਤ ਮਿਟਾਉਣ ਦੇ ਯਤਨ ਵਜੋਂ ਆਪਣੇ ਵਾਹਨ ਨੂੰ ਅੱਗ ਲਾਈ ਅਤੇ ਕਿਸੇ ਦਾ ਵਾਹਨ ਖੋਹ ਕੇ ਤੇਜ ਰਫਤਾਰ ਭੱਜਦੇ ਸਮੇਂ ਹਾਦਸਿਆਂ ਦੀ ਪ੍ਰਵਾਹ ਕੀਤੇ ਬਗੈਰ ਕਈ ਜਾਨਾਂ ਨੂੰ ਖਤਰੇ ਵਿੱਚ ਪਾਇਆ। ਘਟਨਾ ਤੋਂ ਬਾਅਦ ਉਨ੍ਹਾਂ ਦਾ ਵਾਹਨ ਰੁਕਣ ਕਾਰਨ ਰਿਚਮੰਡ ਪੁਲੀਸ ਵਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ।
ਗ਼ੌਰਤਲਬ ਹੈ ਕਿ ਵਿਸ਼ਾਲ ਵਾਲੀਆ ਤਿੰਨ੍ਹਾਂ ਦੋਸ਼ੀਆਂ ਦਾ ਦੋਸਤ ਸੀ, ਪਰ ਕਿਸੇ ਗੱਲ ਤੋਂ ਵਿਗਾੜ ਪੈ ਜਾਣ ਕਾਰਨ ਯੋਜਨਾਬੱਧ ਢੰਗ ਨਾਲ 17 ਅਕਤੂਬਰ 2022 ਨੂੰ ਯੂਬੀਸੀ ਕੈਂਪਸ ਵਿੱਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here