ਸ. ਸਰਬਜੀਤ ਸਿੰਘ ਬਖਸ਼ੀ ਨੂੰ ‘ਸਿੱਖਸ ਆਫ ਅਮਰੀਕਾ’ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ
ਮੈਰੀਲੈਂਡ : ਬੀਤੇ ਦਿਨੀਂ ਸ.ਸਰਬਜੀਤ ਸਿੰਘ ਬਖਸ਼ੀ ਡਾਇਰੈਕਟਰ ‘ਸਿੱਖ ਆਫ ਅਮਰੀਕਾ’ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਨਿੱਘੀ ਮਿੱਠੀ ਯਾਦ ਵਿੱਚ 30 ਅਕਤੂਬਰ ਨੂੰ ਅਮਰੀਕਾ ਦੇ ਮੈਰੀਲੈਂਡ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਬਹੁਤ ਸਾਰੇ ਰਾਜਨੀਤਿਕ, ਧਾਰਮਿਕ ਅਤੇ ਸਿਆਸੀ ਆਗੂਆਂ ਤੋਂ ਇਲਾਵਾ ਮਿੱਤਰ ਤੇ ਸਨੇਹੀ ਸ਼ਾਮਲ ਹੋਏ। ਸਮਾਗਮ ਵਿੱਚ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ‘ਸਿੱਖ ਆਫ ਅਮੈਰਿਕਾ’ ਦੇ ਪ੍ਰੈਜੀਡੈਂਟ ਸ. ਜਸਦੀਪ ਸਿੰਘ ਜੈਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਬਹੁਤ ਹੀ ਪਿਆਰਾ ਸਾਥੀ ਸਾਥੋਂ ਵਿਛੜ ਗਿਆ ਹੈ। ‘ਸਿੱਖਸ ਆਫ ਅਮੈਰਿਕਾ’ ਦੀ ਸਮੁੱਚੀ ਜਥੇਬੰਦੀ ਉਨ੍ਹਾਂ ਦੁਆਰਾ ਕੀਤੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖੇਗੀ। ਉਨ੍ਹਾਂ ਦੇ ਜਾਣ ਨਾਲ ਅਮਰੀਕਾ ਸਿੱਖ ਜਗਤ ਨੂੰ ਬਹੁਤ ਘਾਟਾ ਪਿਆ ਹੈ ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਾਸ਼ਿੰਗਟਨ ਵਿੱਚ ਆਯੋਜਿਤ ‘ਸਿੱਖ ਪਰੇਡ’ ਦੌਰਾਨ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਸੀ, ਪਰੇਡ ਵਿੱਚ ਡੈਕੋਰੇਸ਼ਨ ਅਤੇ ਹੋਰ ਜਿੰਮੇਵਾਰੀਆਂ ਉਹ ਤਨਦੇਹੀ ਨਾਲ ਨਿਭਾਉਂਦੇ ਸਨ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਆਪਣੀਆਂ ਸੇਵਾਵਾਂ ਦਿੰਦੇ ਸਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸਦੀਵੀਂ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸ ਮੌਕੇ ਸ. ਜਸਦੀਪ ਸਿੰਘ ਜੈਸੀ ਤੋਂ ਇਲਾਵਾ, ਭਾਈ ਜਗਮੋਹਨ ਸਿੰਘ, ਜਨਾਬ ਸਾਜਿਦ ਤਾਇਰ, ਕਵਲਜੀਤ ਸਿੰਘ ਸੋਨੀ,ਬਲਜਿੰਦਰ ਸਿੰਘ ਸ਼ਮੀ, ਸ. ਵਰਿੰਦਰ ਸਿੰਘ ਚੀਫ ਐਡੀਟਰ ਅਮੇਜਿੰਗ ਟੀ.ਵੀ. ਅਤੇ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ. ਸਰਬਜੀਤ ਸਿੰਘ ਬਖਸ਼ੀ ਜੀ ਨੂੰ ਹਾਰਦਿਕ ਸ਼ਰਧਾਂਜਲੀਆਂ ਦਿੱਤੀਆਂ। ਸ਼ਰਧਾਂਜਲੀ ਸਮਾਗਮ ਵਿੱਚ ਗੁਰਬਾਣੀ ਕੀਰਤਨ ਉਪਰੰਤ ਲੰਗਰ ਵਰਤਾਇਆ ਗਿਆ।
ਸ. ਸਰਬਜੀਤ ਸਿੰਘ ਬਖਸ਼ੀ ਨੂੰ ‘ਸਿੱਖਸ ਆਫ ਅਮਰੀਕਾ’ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ
Date:



