ਸਿਰਫ਼ 1,000 ਦੇ ਕਰਜ਼ੇ ਕਾਰਨ ਖੁਦਕਸ਼ੀ ਨੰਗਲ

0
7

ਸਿਰਫ਼ 1,000 ਦੇ ਕਰਜ਼ੇ ਕਾਰਨ ਖੁਦਕਸ਼ੀ ਨੰਗਲ : ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 45 ਸਾਲਾ ਵਿਧਵਾ ਰੰਜਨਾ ਦੇਵੀ ਨੇ ਇੱਕ ਨਿੱਜੀ ਫਾਈਨਾਂਸ ਕੰਪਨੀੇ ਰਿਕਵਰੀ ਏਜੰਟਾਂ ਦੀ ਕਥਿਤ ਤੌਰ ’ਤੇ ਤੰਗ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਬੁੱਧਵਾਰ ਸ਼ਾਮ ਨੂੰ ਇਸ ਮਹਿਲਾ ਨੇ ਨੰਗਲ ਹਾਈਡਲ ਨਹਿਰ ਵਿੱਚ ਛਾਲ ਮਾਰ ਲਈ ਕਿਉਂਕਿ ਏਜੰਟ ਉਸਨੂੰ ਸਿਰਫ਼ 1,000 ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਲਈ ਵਾਰ-ਵਾਰ ਧਮਕਾ ਰਹੇ ਸਨ। ਰੰਜਨਾ ਦੇਵੀ, ਜੋ ਕਿ ਦੋ ਧੀਆਂ ਦੀ ਮਾਂ ਸੀ, ਘਰ ਵਿੱਚ ਕੱਪੜੇ ਸਿਉਂ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸਦੀ ਵੱਡੀ ਧੀ ਆਂਚਲ ਨੇ ਦੱਸਿਆ ਕਿ ਉਸਦੀ ਮਾਂ ਨੇ ਸਿਲਾਈ ਮਸ਼ੀਨ ਖਰੀਦਣ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਇੱਕ ਨਿੱਜੀ ਵਿੱਤ ਕੰਪਨੀ ਤੋਂ ਲਗਪਗ 30,000 ਰੁਪਏ ਦਾ ਕਰਜ਼ਾ ਲਿਆ ਸੀ। ਆਂਚਲ ਨੇ ਭਰੇ ਮਨ ਨਾਲ ਦੱਸਿਆ ਕਿ ਮਾਂ ਨੇ ਸਾਰੀ ਰਕਮ ਇੱਕ ਵਿਚੋਲਣ ਰਾਹੀਂ ਵਾਪਸ ਕਰ ਦਿੱਤੀ ਸੀ, ਪਰ ਹਾਲ ਹੀ ਵਿੱਚ ਕੁਝ ਰਿਕਵਰੀ ਏਜੰਟ ਉਨ੍ਹਾਂ ਦੇ ਘਰ ਆਉਣ ਲੱਗੇ ਅਤੇ ਕਹਿਣ ਲੱਗੇ ਕਿ ਕਰਜ਼ਾ ਅਜੇ ਵੀ ਬਕਾਇਆ ਹੈ। ਜਦੋਂ ਉਸ ਦੀ ਮਾਂ ਵਿਚੋਲਣ ਨੂੰ ਲੱਭ ਨਹੀਂ ਸਕੀ ਤਾਂ ਉਹ ਦੁਬਾਰਾ ਭੁਗਤਾਨ ਕਰਨ ਲਈ ਤਿਆਰ ਹੋ ਗਈ, ਪਰ ਉਸ ਕੋਲ ਸਿਰਫ਼ 1,000 ਰੁਪਏ ਘੱਟ ਸਨ। ਆਂਚਲ ਦੇ ਅਨੁਸਾਰ ਏਜੰਟਾਂ ਨੇ ਉਸ ਦੀ ਮਾਂ ਨਾਲ ਦੁਰਵਿਵਹਾਰ ਕੀਤਾ ਅਤੇ ਧੱਕਾ ਵੀ ਦਿੱਤਾ। ਇਸ ਡਰ ਅਤੇ ਬੇਇੱਜ਼ਤੀ ਤੋਂ ਤੰਗ ਆ ਕੇ ਰੰਜਨਾ ਦੇਵੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਹੁਣ ਆਂਚਲ ਅਤੇ ਉਸਦੀ ਛੋਟੀ ਭੈਣ ਬੇਸਹਾਰਾ ਹੋ ਗਈਆਂ ਹਨ।

LEAVE A REPLY

Please enter your comment!
Please enter your name here