ਡਾਬਰ ਚਵਨਪ੍ਰਾਸ਼ ਦਾ ਅਨੌਖਾ ਮੁਆਫ਼ੀਨਾਮਾ ਚਰਚਾ ਦਾ ਵਿਸ਼ਾ ਬਣਿਆ
ਚੰਡੀਗੜ੍ਹ : ਡਾਬਰ ਚਵਨਪ੍ਰਾਸ਼ ਵੱਲੋਂ ਲੋਕਾਂ ਲਈ ਅਨੋਖਾ ‘ਮੁਆਫੀਨਾਮਾ’ ਸੋਸ਼ਲ ਮੀਡੀਆ ਉੱਤੇ ਵਾਇਰਸ ਹੋ ਰਿਹਾ ਹੈ। ਡਾਬਰ ਨੇ ਕਿਹਾ ਕਿ ਲੋਕਾਂ ਨੂੰ ਕੁੱਝ ਸਮੱਸਿਆਵਾਂ ਆ ਰਹੀਆਂ ਹਨ, ਜਿਸ ਕਾਰਨ ਉਹ ਮੁਆਫ਼ੀ ਮੰਗਦੇ ਹਨ। ਇਸ ਸਬੰਧੀ ਡਾਬਰ ਚਵਨਪਾਸ਼ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਨਿਯਮਤ ਵਰਤੋਂਕਾਰਾਂ ਨੂੰ ਬਹੁਤ ਜ਼ਿਆਦਾ ਸਿਹਤਮੰਦ ਬਣਾਉਣ ਲਈ ਮੁਆਫੀ ਮੰਗੀ ਹੈ।
ਇਸ ਮਾਫੀਨਾਮੇ ਨੇ ਸੋਸ਼ਲ ਮੀਡੀਆ ’ਤੇ ਹਾਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਤਪਾਦ ਨੇ ਲੋਕਾਂ ਦੀ ਇਮਿਊਨਿਟੀ ਇੰਨੀ ਵਧਾ ਦਿੱਤੀ ਹੈ ਕਿ ਉਨ੍ਹਾਂ ਨੂੰ ਅਜੀਬੋ-ਗਰੀਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਾਬਰ ਚਵਨਪ੍ਰਾਸ਼ ਦੇ ਅਧਿਕਾਰਤ ਮੁਆਫੀਨਾਮੇ ਵਿੱਚ, ਜੋ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਕੁਝ ਅਜਿਹੇ ਮਜ਼ੇਦਾਰ ਨੁਕਸਾਨ ਦੱਸੇ ਗਏ ਹਨ ਜੋ ਇਸਦੀ ਵਰਤੋਂ ਨਾਲ ਹੋ ਰਹੇ ਹਨ:
ਮਾਵਾਂ ਨੂੰ ਹੁਣ ਤੁਹਾਡੇ ‘ਮੈਂ ਬਿਮਾਰ ਹਾਂ’ ਵਾਲੇ ਬਹਾਨਿਆਂ ’ਤੇ ਯਕੀਨ ਨਹੀਂ ਰਿਹਾ। ਹੁਣ ਛੁੱਟੀ ਲੈਣੀ ਔਖੀ ਹੋ ਗਈ ਹੈ!
8R ਹੁਣ ਤੁਹਾਡੀਆਂ ਬਿਮਾਰੀ ਦੀਆਂ ਛੁੱਟੀਆਂ ਨੂੰ ਹੱਸਦੇ ਹੋਏ ਇਮੋਜੀ ਨਾਲ ਮਨਜ਼ੂਰ ਕਰਦੇ ਹਨ। ਯਾਨੀ, ਉਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਡਰਾਮਾ ਕਰ ਰਹੇ ਹੋ!
ਦੋਸਤ ਤੁਹਾਨੂੰ ਜ਼ਬਰਦਸਤੀ ਪਲਾਨਾਂ ਵਿੱਚ ਸ਼ਾਮਲ ਕਰਦੇ ਹਨ ਕਿਉਂਕਿ ‘ਤੂੰ ਤਾਂ ਕਦੇ ਬਿਮਾਰ ਹੁੰਦਾ ਹੀ ਨਹੀਂ।’ ਹੁਣ ਆਰਾਮ ਕਰਨ ਦਾ ਮੌਕਾ ਨਹੀਂ ਮਿਲਦਾ।
ਤੁਹਾਡੀ ਪ੍ਰੇਮਿਕਾ ਹੁਣ ਤੁਹਾਡੀਆਂ ਹੂਡੀਜ਼ ਚੋਰੀ ਕਰ ਲੈਂਦੀ ਹੈ ਕਿਉਂਕਿ ਤੁਹਾਨੂੰ ਹੁਣ ਠੰਡ ਨਹੀਂ ਲੱਗਦੀ।
ਤੁਹਾਡਾ ਡਾਕਟਰ ਹੁਣ ਤੁਹਾਡੀ ਐਕਸ ਨਾਲੋਂ ਵੀ ਜ਼ਿਆਦਾ ਤੁਹਾਨੂੰ ਯਾਦ ਕਰਦਾ ਹੈ। ਕਿਉਂਕਿ ਹੁਣ ਤੁਸੀਂ ਕਦੇ ਕਲੀਨਿਕ ਨਹੀਂ ਜਾਂਦੇ!
ਡਾਬਰ ਚਵਨਪ੍ਰਾਸ਼ ਕੰਪਨੀ ਨੇ ਆਪਣੇ ਮਾਫੀਨਾਮੇ ਦੇ ਅੰਤ ਵਿੱਚ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਹੈ, ‘‘ਅਸੀਂ ਤੁਹਾਨੂੰ ਸਕੂਲ, ਕੰਮ ਜਾਂ ਜ਼ਿੰਦਗੀ ਛੱਡਣ ਲਈ ਬਹੁਤ ਜ਼ਿਆਦਾ ਸਿਹਤਮੰਦ ਬਣਾਉਣ ਲਈ ਸੱਚਮੁੱਚ ਮੁਆਫੀ ਮੰਗਦੇ ਹਾਂ।’’ ਇਸ ਦੇ ਨਾਲ ਹੀ, ਉਨ੍ਹਾਂ ਨੇ ਇੱਕ ਵਾਰ ਫਿਰ ਇਹ ਵੀ ਦੱਸ ਦਿੱਤਾ ਹੈ ਕਿ ਉਹ ਆਪਣੀ ਇਹ ਗਲਤੀ ਕਰਦੇ ਰਹਿਣਗੇ।
ਡਾਬਰ ਚਵਨਪ੍ਰਾਸ਼ ਕੰਪਨੀ ਦਾ ਸੋਸ਼ਲ ਮੀਡੀਆ ’ਤੇ ਅਜਿਹਾ ਮੁਆਫੀਨਾਮਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


