ਨਵੰਬਰ 84 ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਹਨ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ

0
7

ਨਵੰਬਰ 84 ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਹਨ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ
ਵੈਨਕੂਵਰ :ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ (ਮਿਉਂਸਪੈਲਿਟੀ) ਵਲੋਂ ਨਵੰਬਰ 1984 ’ਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ’ਚ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਹਰ ਸਾਲ ਇਹ ਹਫਤਾ ਸਿੱਖ ਨਸਲਕੁਸ਼ੀ ਦੇ ਨਾਂਅ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਦੌਰਾਨ ਸਿਟੀ ਕੌਂਸਲ ਨਾਲ ਸਬੰਧਤ ਇਮਾਰਤਾਂ ’ਤੇ ਲੱਗੇ ਝੰਡੇ ਅੱਧੇ ਝੁਕੇ ਰਹਿਣਗੇ।
ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ ’ਤੇ ਲੱਗੇ ਝੰਡੇ ਅੱਜ ਸਤਵੇਂ ਦਿਨ ਵੀ ਝੁਕੇ ਹੋਏ ਸਨ। ਬੇਸ਼ੱਕ ਭਾਰਤ ਵਿੱਚ ਇਨ੍ਹਾਂ ਮਾੜੇ ਦਿਨਾਂ ਨੂੰ ਦੰਗੇ ਕਿਹਾ ਜਾਂਦਾ ਹੈ, ਪਰ ਸਿਟੀ ਕੌਂਸਲ ਵਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ। ਕੈਨੇਡਾ ਦੀਆਂ ਕੁਝ ਹੋਰ ਸਿਟੀ ਕੌਂਸਲਾਂ ਵਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਹਨ।

LEAVE A REPLY

Please enter your comment!
Please enter your name here