ਅਮਰੀਕਾ ਨੌਰਵਿਚ ਸ਼ਹਿਰ ’ਚ ਭਾਰਤੀ ਮੂਲ ਦੇ ਸਿੱਖ ਕਾਰੋਬਾਰੀ ਸਿੰਘ ਸਵਰਨਜੀਤ ਮੇਅਰ ਚੁਣੇ ਗਏ ਨਿਊਯਾਰਕ

0
5

ਅਮਰੀਕਾ ਨੌਰਵਿਚ ਸ਼ਹਿਰ ’ਚ ਭਾਰਤੀ ਮੂਲ ਦੇ ਸਿੱਖ ਕਾਰੋਬਾਰੀ ਸਿੰਘ ਸਵਰਨਜੀਤ ਮੇਅਰ ਚੁਣੇ ਗਏ ਨਿਊਯਾਰਕ : ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਨੌਰਵਿਚ ਸ਼ਹਿਰ ਦੇ ਨਵੇਂ ਮੇਅਰ ਵਜੋਂ ਭਾਰਤੀ ਮੂਲ ਦੇ ਰੀਅਲ ਅਸਟੇਟ ਕਾਰੋਬਾਰੀ ਸਿੰਘ ਸਵਰਨਜੀਤ ਨੂੰ ਚੁਣਿਆ ਗਿਆ ਹੈ। ਉਹ ਇਸ ਸੂਬੇ ਦੇ ਪਹਿਲੇ ਸਿੱਖ ਮੇਅਰ ਬਣੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਸਵਰਨਜੀਤ ਨੂੰ 3,978 ਵੋਟਾਂ (57.25 ਫੀਸਦੀ) ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਸਟੇਸੀ ਗੋਲਡ ਨੂੰ 2,828 ਵੋਟਾਂ (40.7 ਫੀਸਦੀ) ਮਿਲੀਆਂ। ਦੱਸਿਆ ਜਾਂਦਾ ਹੈ ਕਿ ਸਵਰਨਜੀਤ ਦੇ ਪਰਿਵਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਭਾਰਤ ਤੋਂ ਪ੍ਰਵਾਸ ਕਰ ਲਿਆ ਸੀ। ਉਹ ਖੁਦ 2007 ਵਿੱਚ ਅਮਰੀਕਾ ਪਹੁੰਚੇ ਸਨ। ਉਹ ਰੀਅਲ ਅਸਟੇਟ ਦਾ ਕਾਰੋਬਾਰੀ ਹਨ ਅਤੇ ਨੌਰਵਿਚ ਵਿੱਚ ਇੱਕ ਗੈਸ ਸਟੇਸ਼ਨ ਦੇ ਮਾਲਕ ਹਨ। ਸਵਰਨਜੀਤ ਨੇ ਨੌਰਵਿਚ ਸ਼ਹਿਰ ਨੂੰ ਇੱਕ ਅਜਿਹਾ ਸ਼ਹਿਰ ਦੱਸਿਆ, ਜਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਹੈ। ਸਵਰਨਜੀਤ ਉਨ੍ਹਾਂ ਕਈ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚੋਂ ਹਨ ਜਿਨ੍ਹਾਂ ਨੇ 4 ਨਵੰਬਰ ਦੀਆਂ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਇਸ ਵਿੱਚ ਨਿਊਯਾਰਕ ਦੇ ਮੇਅਰ ਵਜੋਂ ਚੁਣੇ ਗਏ ਜੋਹਰਾਨ ਮਮਦਾਨੀ, ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਗਜ਼ਾਲਾ ਹਾਸ਼ਮੀ ਅਤੇ ਨਿਊ ਜਰਸੀ ਦੀ ਸੂਬਾਈ ਅਸੈਂਬਲੀ ਲਈ ਚੁਣੇ ਗਏ ਰਵੀ ਭੱਲਾ ਵੀ ਸ਼ਾਮਲ ਹਨ

LEAVE A REPLY

Please enter your comment!
Please enter your name here