ਵਿਮੈਨ ਕ੍ਰਿਕੇਟ ਕੈਪਟਨ ਹਰਮਨਪ੍ਰੀਤ ਨੂੰ ਐੱਸਪੀ ਵਜੋਂ ਤਰੱਕੀ ਨਹੀਂ 1.5 ਕਰੋੜ ਦਾ ਨਗ਼ਦ ਇਨਾਮ ਹੀ ਮਿਲੇਗਾ ਚੰਡੀਗੜ੍ਹ

0
10

ਵਿਮੈਨ ਕ੍ਰਿਕੇਟ ਕੈਪਟਨ ਹਰਮਨਪ੍ਰੀਤ ਨੂੰ ਐੱਸਪੀ ਵਜੋਂ ਤਰੱਕੀ ਨਹੀਂ 1.5 ਕਰੋੜ ਦਾ ਨਗ਼ਦ ਇਨਾਮ ਹੀ ਮਿਲੇਗਾ ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਸ਼ਾਮਲ ਪੰਜਾਬ ਦੀਆਂ ਤਿੰਨ ਖਿਡਾਰਨਾਂ ਨੂੰ ਨਕਦ ਇਨਾਮ ਦੇਣ ਦੀ ਤਿਆਰੀ ਖਿੱਚ ਲਈ ਹੈ ਪਰ ਟੀਮ ਦੀ ਕਪਤਾਨ ਅਤੇ ਡੀਐੱਸਪੀ ਹਰਮਨਪ੍ਰੀਤ ਕੌਰ ਨੂੰ ਫੌਰੀ ਕੋਈ ਤਰੱਕੀ ਦੇਣ ਦੀ ਸੰਭਾਵਨਾ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਸੂਬਾ ਸਰਕਾਰ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਡੇਢ-ਡੇਢ ਕਰੋੜ ਰੁਪਏ ਦੇਣ ਦੀ ਤਿਆਰੀ ਵਿਚ ਹੈ। ਕ੍ਰਿਕਟਰ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਨਕਦ ਇਨਾਮ ਤੋਂ ਇਲਾਵਾ ਸਰਕਾਰੀ ਨੌਕਰੀਆਂ ਮਿਲਣੀਆਂ ਤੈਅ ਹਨ। 2024 ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਸੂਬਾ ਸਰਕਾਰ ਨੇ ਨੌਂ ਹਾਕੀ ਖਿਡਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ ਵਿੱਚ ਭਰਤੀ ਕੀਤਾ ਸੀ। ਪੰਜਾਬ ਸਰਕਾਰ ਇੱਕ ਰਸਮੀ ਸਮਾਗਮ ਕਰਵਾਉਣ ਲਈ ਹਰਮਨਪ੍ਰੀਤ ਕੌਰ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਡਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰ ਸਕਦੇ ਹਨ, ਪਰ ਇਹ ਯਕੀਨੀ ਨਹੀਂ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਟੀਮ ਅਤੇ ਸਹਾਇਕ ਸਟਾਫ ਨਾਲ ਟੈਲੀਵਿਜ਼ਨ ’ਤੇ ਹੋਈ ਗੱਲਬਾਤ ਵਾਂਗ ਹੋਵੇਗੀ ਜਾਂ ਨਹੀਂ। ਸੂਬਾ ਸਰਕਾਰ ਹਰਮਨਪ੍ਰੀਤ ਕੌਰ ਲਈ ਕਿਸੇ ਕਿਸਮ ਦੇ ਪੇਸ਼ੇਵਰ ਇਨਸੈਂਟਿਵ ਜਾਂ ਕਿਸੇ ਹੋਰ ਸਨਮਾਨ ਦੀ ਤਲਾਸ਼ ਕਰ ਰਹੀ ਹੈ ਕਿਉਂਕਿ ਉਸ ਨੂੰ ਐੈੱਸਪੀ ਦੇ ਅਹੁਦੇ ’ਤੇ ਤਰੱਕੀ ਨਹੀਂ ਦਿੱਤੀ ਜਾ ਸਕਦੀ। ਸੂਤਰਾਂ ਨੇ ਦੱਸਿਆ ਕਿ ਉਸ ਨੂੰ 2024 ਵਿੱਚ ਹੀ ਡੀਐੱਸਪੀ ਨਿਯੁਕਤ ਕੀਤਾ ਗਿਆ ਸੀ ਅਤੇ ਅਗਲੀ ਤਰੱਕੀ ਲਈ ਉਸ ਨੂੰ ਹੋਰ ਸਾਲਾਂ ਦੀ ਸੇਵਾ ਦੀ ਲੋੜ ਹੈ।

LEAVE A REPLY

Please enter your comment!
Please enter your name here