103 ਕਿਲੋ ਗਾਂਜਾ ਸਮੇਤ 2 ਗ੍ਰਿਫ਼ਤਾਰ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਇੱਕ ਕਾਰ ਵਿੱਚੋਂ 103 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਬਾਜ਼ਾਰ ਵਿਚ ਕੀਮਤ ਲਗਭਗ 31 ਲੱਖ ਦੱਸੀ ਜਾ ਰਹੀ ਹੈ। ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾ ਰਹੇ ਹਨ। ਕਾਰ ਦੀ ਤਲਾਸ਼ੀ ਦੌਰਾਨ, ਟੀਮ ਨੂੰ ਖਾਕੀ ਰੰਗ ਦੇ ਪਲਾਸਟਿਕ ਟੇਪ ਵਿੱਚ ਲਪੇਟੇ ਹੋਏ 74 ਪੈਕੇਟ ਮਿਲੇ। ਕਾਰ ਅਤੇ ਨਸ਼ੀਲੇ ਪਦਾਰਥ ਦੋਵੇਂ ਜ਼ਬਤ ਕਰ ਲਏ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ।
